ਰਾਜਪੁਰਾ, 22 ਦਸੰਬਰ 2023:ਐਨ ਟੀ ਸੀ ਸਕੂਲ ਰਾਜਪੁਰਾ ਵੱਲੋ ਖੇਡਾ ਵਿੱਚ ਨਮਾਣਾ ਖੱਟਣ ਵਾਲੇ ਸਕੂਲ ਵਿਦਿਆਰਥੀਆ ਦੀ ਹੌਸਲਾ ਅਫ਼ਜ਼ਾਈ ਲਈ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦੇ ਹੋਏ ਐਨ.ਟੀ.ਸੀ. ਸਕੂਲ ਰਾਜਪੁਰਾ ਦਾ ਨਾਂ ਦੇਸ਼ ਪੱਧਰ ਤੇ ਚਮਕਾਉਣ ਵਾਲੇ ਅਥਲੀਟ ਜੰਪਰ ਸ. ਜਸਕਰਨਜੋਤ ਸਿੰਘ ਨੂੰ ਸਨਮਾਨਿਤ ਕੀਤਾ।ਗੱਲਬਾਤ ਕਰਦਿਆ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਖੇਡਾ ਵਤਨ ਪੰਜਾਬ ਦੀਆ ਦੀ ਸ਼ੁਰੂਆਤ ਕਰਕੇ ਜਿਥੇ ਖੇਡਾ ਨੂੰ ਮੁੜ ਸੁਰਜੀਤ ਕੀਤਾ ਹੈ,ਉਥੇ ਸੂਬੇ ਦੇ ਨੌਜਵਾਨਾ ਵਿੱਚ ਖੇਡਾ ਪ੍ਰਤੀ ਉਤਸ਼ਾਹ ਪੈਦਾ ਹੋਣ ਕਰਕੇ ਵੱਖ-ਵੱਖ ਸਟੇਟ, ਨੈਸ਼ਨਲ ਅਤੇ ਕੌਮਾਂਤਰੀ ਪੱਧਰ ਤੇ ਪੰਜਾਬ ਦੇ ਖਿਡਾਰੀਆ ਨੇ ਗੋਲਡ ਮੈਡਲ ਦੀ ਲਿਸਟ ਵਿੱਚ ਭਾਰੀ ਵਾਧਾ ਕੀਤਾ ਹੈ।ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਵੱਲੋ ਜਿਥੇ ਸਰਕਾਰੀ ਸਕੂਲਾ ਚ ਉਚੇਚੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਹੈ,ਉਥੇ ਸਰਕਾਰੀ ਸਕੂਲਾ ਦੇ ਮਿਹਨਤਕਸ਼ ਅਧਿਆਪਕਾ ਦੀ ਬਦੌਲਤ ਪੜਾਈ ਵਿਚ ਚੰਗੇ ਨਤੀਜਿਆ ਦੇ ਨਾਲ-ਨਾਲ ਵਿਦਿਆਰਥੀਆ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਕੇ ਬੱਚਿਆ ਦੇ ਸਨਿਹਰੀ ਭਵਿੱਖ ਦਾ ਮੁੱਢ ਬੰਨ੍ਹਿਆ ਹੈ।ਉਨ੍ਹਾ ਕਿਹਾ ਕਿ ਸੂਬੇ ਚ ਖੇਡਾ ਅਤੇ ਉਚੇਚੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਮਾਨ ਸਰਕਾਰ ਤਰਜੀਹ ਦੇ ਰਹੀ ਹੈ।ਇਸ ਮੌਕੇ ਐਮ.ਐਲ.ਏ ਮੈਡਮ ਨੀਨਾ ਮਿੱਤਲ ਵੱਲੋ ਖੇਡਾ ਚ ਨਿਮਾਣਾ ਖੱਟਣ ਵਾਲੇ ਸਮੂਹ ਵਿਦਿਆਰਥੀਆ,ਅਧਿਆਪਕਾ ਅਤੇ ਮਾਪਿਆ ਨੂੰ ਮੁਬਾਰਕਾ ਦਿੱਤੀਆ। ਇਸ ਮੌਕੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਨੇ ਦੱਸਿਆ ਕਿ ਐਨ ਟੀ ਸੀ ਸਕੂਲ ਦੇ ਵਿਦਿਆਰਥੀ ਅਥਲੀਟ ਜੰਪਰ ਸ. ਜਸਕਰਨਜੋਤ ਸਿੰਘ ਨੇ ਲਖਨਊ ਵਿੱਚ ਹੋਇਆਂ ਨੈਸ਼ਨਲ ਸਕੂਲ ਗੋਮਜ਼ ਅੰਡਰ-14 ਵਿੱਚ ਗੋਲਡ ਮੈਡਲ ਹਾਸਲ ਕਰਕੇ ਕੇ ਸਕੂਲ ਵਾਪਿਸ ਆਇਆ।
ਐਨ.ਟੀ.ਸੀ. ਵੱਲੋ ਜਸਕਰਨਜੋਤ ਸਿੰਘ ਅਤੇ ਪਰਿਵਾਰ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਕੋਚ ਅਧਿਆਪਕ ਮੈਡਮ ਪਰਮਿੰਦਰ ਕੌਰ ਪੀ.ਟੀ.ਆਈ. ਦਾ ਵੀ ਸਨਾਮਾਨ ਕੀਤਾ।ਪਿੰਡ ਖਰਾਜਪੁਰ ਪੰਚਾਇਤ ਅਤੇ ਜਸਕਰਨਜੋਤ ਦਾ ਪੂਰਾ ਪਰਿਵਾਰ ਇਸ ਸਮਾਗਮ ਦਾ ਹਿੱਸਾ ਬਣਿਆ। ਸਕੂਲ ਵਲੋਂ ਟ੍ਰਾਫੀ ਅਤੇ ਕੈਸ਼ ਇਨਾਮ ਦੇ ਕੇ ਵਿਦਿਆਰਥੀ ਦਾ ਮਨੋਬਲ ਵਧਾਇਆ ਗਿਆ। ਇਸ ਵਿਦਿਆਰਥੀ ਨੂੰ ਸੇਧ ਦੇਣ ਵਾਲੇ ਅਧਿਆਪਕ ਮੈਡਮ ਪਰਮਿੰਦਰ ਕੌਰ ਪੀ.ਟੀ.ਆਈ. ਦਾ ਵੀ ਸਨਾਮਾਨ ਕੀਤਾ ਗਿਆ।ਇਸ ਮੌਕੇ ਰੀਤੇਸ਼ ਬਾਸਲ, ਦਵਿੰਦਰ ਸਿੰਘ ਕੱਕੜ, ਰਾਜੇਸ਼ ਕੌਸ਼ਲਰ, ਸ਼ਾਮ ਸੁੰਦਰ ਵਧਵਾ,ਸਚਿਨ ਮਿੱਤਲ,ਅਮਰਿੰਦਰ ਮੀਰੀ ਪੀਏ,ਰਾਜੇਸ਼ ਬੋਵਾ,ਪਿਤਾ ਜਸਵੰਤ ਸਿੰਘ ਮਣੀ,ਸਰਪੰਚ ਪ੍ਰਣਾਮ ਸਿੰਘ ਖਰਾਜਪੁਰ, ਬੱਬੂ ਖਾਰਜਪੁਰ,ਨਿਸ਼ਾਨ ਸਿੰਘ ਖਾਰਜਪੁਰ, ਬੁਟਾ ਸਿੰਘ ਠੇਕੇਦਾਰ ਖਾਰਜਪੁਰ,ਜੋਗਿੰਦਰ ਸਿੰਘ ਖਰਾਜਪੁਰ,ਰਤਨੇਸ਼ ਜਿੰਦਲ,ਸਕੂਲ ਸਟਾਫ ਡਾ. ਰਜਿੰਦਰ ਸੈਣੀ, ਪਵਨ ਸ਼ਰਮਾ, ਉਰਮਿਲ ਰਾਣੀ, ਸ਼ੁਭਤਿੰਦਰ ਕੋਰ, ਸੰਜੀਵ ਚਾਵਲਾ, ਰੇਨੂੰ ਵਰਮਾ, ਸੁੱਚਾ ਸਿੰਘ, ਦੀਪਕ ਕੁਮਾਰ, ਸੁਮਿਤ ਕੁਮਾਰ ਪਵਨ ਸ਼ਰਮਾ, ਅਮ੍ਰਿਤ ਕੌਰ, ਮੈਡਮ ਵਿਧੀ, ਮੈਡਮ ਅਲੀਸ਼ਾ ਅਤੇ ਸਕੂਲ ਦਾ ਸਮੂਹ ਸਟਾਫ ਸਮੇਤ ਹੋਰ ਵੀ ਪਿੰਡ ਖਰਾਜਪੁਰ ਵਾਸੀ ਅਤੇ ਸ਼ਹਿਰੀ ਸ਼ਖਸੀਅਤਾ ਮੌਜੂਦ ਸਨ।