ਸੂਬੇ ਦੇ 75 ਫੀਸਦੀ ਪਿੰਡਾਂ ਅਤੇ 10 ਸੰਪੂਰਣ ਜਿਲ੍ਹਿਆਂ ਵਿਚ 24 ਘੰਟੇ ਬਿਜਲੀ ਸਪਲਾਈ
ਚੰਡੀਗੜ੍ਹ – ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਗ੍ਰਾਮੀਣ ਖੇਤਰਾਂ ਨੂੰ ਸ਼ਹਿਰੀ ਤਰਜ ‘ਤੇ 24 ਘੰਟੇ ਬਿਜਲੀ ਮਹੁਇਆ ਕਰਵਾਉਣ ਦੇ ਉਦੇਸ਼ ਨਾਲ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਨੂੰ ਅੱਗੇ ਵਧਾਉਣ ਹੋਏ 18 ਮਈ, 2021 ਨੂੰ 17 ਅਤੇ ਨਵੇਂ ਪਿੰਡਾਂ ਨੂੰ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਜਿਸ ਵਿਚ ਸੋਨੀਪਤ ਦੇ 9 ਪਿੰਡ (ਰਤਨਗੜ੍ਹ, ਜਾਟ, ਮਾਜਰਾ, ਜਿਤਾਨਾ, ਭਟਾਨਾ, ਗੜੀ ਹਕੀਕਤ, ਕਾਰੇਵਾੜੀ, ਬੜਵਾਸਨੀ, ਹੱਲਾਹੇੜੀ ਅਤੇ ਡੇਰਾ) , ਰੋਹਤਕ ਦੇ 5 (ਕਲਿੰਗਾ, ਕਕਰਾਨਾ, ਬਲਿਆਨਾ, ਘਿੱਲੋਰ ਕਲਾਂ ਅਤੇ ਘਿਲੋਰ ਖੁਰਦ), ਅਤੇ ਪਾਣੀਪਤ (ਸਿਮਲਾ), ਝੱਜਰ (ਮਾਜਰਾ) ਤੇ ਕੈਥਲ (ਹਜਵਾਨਾ) ਜਿਲ੍ਹੇ ਦੇ ਇਕ-ਇਕ ਪਿੰਡ ਸ਼ਾਮਿਲ ਹਨ।ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੇ ਤਹਿਤ ਹੁਣ ਸੂਬੇ ਦੇ 5287 ਪਿੰਡਾਂ ਨੁੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਮੌਜੂਦਾ ਵਿਚ ਸੂਬੇ ਦੇ 75 ਫੀਸਦੀ ਪਿੰਡਾਂ ਨੂੰ ਪੂਰੀ ਤਰ੍ਹਾ ਜਗਮਗ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਸੂਬੇ ਦੇ 10 ਜਿਲ੍ਹਿਆਂ ਜਿਨ੍ਹਾਂ ਵਿਚ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ, ਗੁਰੂਗ੍ਰਾਮ, ਫਰੀਦਾਬਾਦ, ਸਿਰਸਾ, ਰਿਵਾੜੀ ਅਤੇ ਫਤਿਹਾਬਾਦ ਸ਼ਾਮਿਲ ਹਨ, ਜਿੱਥੇ 24 ਘੰਟੇ ਬਿਜਲੀ ਉਪਲਬਧ ਹੈ।ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੀ ਸ਼ੁਰੂਆਤ 1 ਜੁਲਾਈ, 2015 ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਦਿਆਲਪੁਰ ਪਿੰਡ ਤੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਕੀਤੀ ਗਈ। ਇਸ ਯੋਜਨਾ ਦੇ ਤਹਿਤ ਗ੍ਰਾਮੀਣਾਂ ਤੋਂ ਬਕਾਇਆ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ, ਬਿਜਲੀ ਚੋਰੀ ਰੋਕਨ ਬਾਰੇ ਅਪੀਲ ਕੀਤੀ ਗਈ, ਜਿਸ ਦੇ ਫਲਸਰੂਪ ਜਿਨ੍ਹਾਂ ਗ੍ਰਾਮੀਣ ਫੀਡਰਾਂ ਦਾ ਲਾਇਨ ਲੋਸ ਘੱਟ ਹੁੰਦਾ ਹੈ ਉਨ੍ਹਾਂ ਪਿੰਡਾਂ ਨੂੰ ਚੋਣ ਕਰ ਕੇ 24 ਘੰਟ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਅੱਗੇ ਦਸਿਆ ਕਿ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦਾ ਕਾਰਜ ਤੇਜ ਗਤੀ ਨਾਲ ਚਲ ਰਿਹਾ ਹੈ ਤਾਂ ਜੋ ਬਾਕੀ ਬਚੇ ਪਿੰਡਾਂ ਨੂੰ ਜਲਦੀ ਹੀ ਇਸ ਯੋਜਨਾ ਵਿਚ ਸ਼ਾਮਲ ਕਰ ਕੇ ਸੰਪੂਰਣ ਸੂਬੇ ਨੂੰ ਜਗਮਗ ਕੀਤਾ ਜਾ ਸਕੇ। ਇਸ ਯੋਜਨਾ ਨਾਲ ਸੂਬੇ ਦੇ ਗ੍ਰਾਮੀਣ ਖਪਤਕਾਰਾਂ ਵਿਚ ਬਿਜਲੀ ਬਿੱਲਾਂ ਦਾ ਸਮੇਂ ‘ਤੇ ਭੁਗਤਾਨ ਕਰਨ, ਬਿਜਲੀ ਚੋਰੀ ਰੋਕਨ ਵਿਚ ਅਤੇ ਬਿਜਲੀ ਨਿਗਮ ਦੇ ਕਰਮਚਾਰੀਆਂ ਦੇ ਨਾਲ ਸਹਿਯੋਗ ਕਰਨ ਦੀ ਦਿਸ਼ਾ ਵਿਚ ਸਕਾਰਾਤਮਕ ਬਦਲਾਅ ਆਇਆ ਹੈ। ਇਹ ਸੱਭ ਬਿਜਲੀ ਨਿਗਮ ਦੇ ਤਕਨੀਕੀ ਅਤੇ ਗੈਰ-ਤਕਨੀਕੀ ਕਰਮਚਾਰੀਆਂ ਦਾ ਕੜੀ ਮਿਹਨਤ ਅਤੇ ਇਮਾਨਦਾਰੀ ਨਾਲ ਸੰਭਵ ਹੋ ਪਾਇਆ ਹੈ। ਬਿਜਲੀ ਨਿਗਮ ਆਪਣੇ ਸਾਰੇ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਤੇ ਲਗਾਤਾਰ ਬਿਜਲੀ ਸਪਲਾਈ ਉਪਲਬਧ ਕਰਵਾਉਣ ਦੇ ਲਈ ਵਚਨਬੱਧ ਹੈ।