ਅੰਮ੍ਰਿਤਸਰ, 24 ਅਕਤੂਬਰ, 2023: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਰਾਤ 2 ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੇ।
ਉਹਨਾਂ ਦੱਸਿਆ ਕਿ ਉਹ ਰਾਤ 2 ਵਜੇ ਸ਼੍ਰੀ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਅੰਮ੍ਰਿਤਸਰ ਏਅਰਪੋਰਟ ਵਿੱਚ ਆਏ ਹਨ ਜਿਸ ਦੀ ਮੌਤ ਜੋਰਡਨ ਵਿੱਚ ਹੋ ਗਈ ਸੀ।
ਉਹਨਾਂ ਦੱਸਿਆ ਕਿ ਮ੍ਰਿਤਕ ਪਿੱਛੇ ਆਪਣੀ ਇਕੱਲੀ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ ਇਹ ਮਾਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਲਾਸ਼ ਉਸ ਦੀ ਮਾਂ ਨੂੰ ਲੈਣੀ ਪੈ ਰਹੀ ਹੈ। ਵਾਹਿਗੁਰੂ ਜੀ, ਇਹ ਦਿਨ ਕਿਸੇ ਨੂੰ ਨਾ ਦਿਖਾਉਣ।
4.5 ਸਾਲ ਪਹਿਲਾਂ ਨੌਕਰੀ ਲਈ ਜੌਰਡਨ ਦੇਸ਼ ਗਏ , 34 ਸਾਲਾ ਸ਼੍ਰੀ ਅੰਮ੍ਰਿਤਪਾਲ ਸਿੰਘ ਦੀ ਕਰੀਬ 2 ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਤੁਰੰਤ ਜੌਰਡਨ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਕਰੀਬ 2 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅੱਜ ਰਾਤ 2 ਵਜੇ ਲਾਸ਼ ਵਾਪਸ ਅੰਮ੍ਰਿਤਸਰ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਆਪਣੇ ਪਿੱਛੇ ਮਾਂ ਅਤੇ ਭੈਣ ਛੱਡ ਗਿਆ ਹੈ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵਾਅਦਾ ਕਰਦੀ ਹੈ ਕਿ ਪਰਿਵਾਰ ਨੂੰ ਜੋ ਵੀ ਮੱਦਦ ਦੀ ਲੋੜ ਹੈ ਅਸੀ ਜਰੂਰ ਕਰਾਂਗੇ।