ਪਿਥੌਰਗੜ੍ਹ, 12 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਿਥੌਰਗੜ੍ਹ ਪਹੁੰਚੇ। ਇੱਥੇ ਉਨ੍ਹਾਂ ਨੇ ਪਾਰਵਤੀ ਕੁੰਡ ਵਿਖੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਪੀਐਮ ਮੋਦੀ ਢੋਲ ਅਤੇ ਘੰਟੀ ਵਜਾਉਂਦੇ ਹੋਏ ਰਿਵਾੲਤੀ ਕੱਪੜਿਆਂ ਅਤੇ ਪੂਰੇ ਰੀਤੀ ਰਿਵਾਜ ਨਾਲ ਪਾਰਵਤੀ ਕੁੰਡ ਦੀ ਪੂਜਾ ਕੀਤੀ। ਇੱਥੇ ਉਨ੍ਹਾਂ ਨੇ ਆਦਿ-ਕੈਲਾਸ਼ ਦੀ ਪੂਜਾ ਵੀ ਕੀਤੀ। ਇਸ ਦੌਰਾਨ ਪੀਐਮ ਮੋਦੀ ਦੇ ਨਾਲ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਸਨ।