ਐਸ ਏ ਐਸ ਨਗਰ, 9 ਅਕਤੂਬਰ- ਮੁਹਾਲੀ ਫੇਜ਼-1 ਦੀ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਲੀਲਾ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਫੇਜ਼ 2, ਫੇਜ਼ 1, ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ।
ਕਮੇਟੀ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕਿ 13 ਅਕਤੂਬਰ ਤੋਂ ਸ਼ੁਰੂ ਹੋ ਰਹੀ ਰਾਮਲੀਲਾ ਵਿੱਚ ਪਹਿਲੀ ਰਾਤ ਵਿੱਚ ਸ਼ਿਵ ਵਰਦਾਨ ਅਤੇ ਰਾਵਣ ਵੇਦਵਤੀ ਸੰਵਾਦ, ਦੂਜੀ ਰਾਤ ਵਿੱਚ ਸ਼ਰਵਣ ਕੁਮਾਰ, ਤੀਸਰੀ ਰਾਤ ਵਿੱਚ ਰਾਮ ਜਨਮ ਅਤੇ ਤੜਕਾ ਵਧ, ਚੌਥੀ ਰਾਤ ਵਿੱਚ ਸੀਤਾ ਸਵੰਬਰ ਅਤੇ ਹੋਰ ਰਾਤਾਂ ਵਿੱਚ ਭਗਵਾਨ ਸ਼੍ਰੀ ਰਾਮ ਦੇ ਬਨਵਾਸ ਤੋਂ ਲੈ ਕੇ ਰਾਵਣ ਵਧ ਤੱਕ ਦਿਖਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਹਰ ਸਾਲ ਰਾਮਲੀਲਾ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜਿਸ ਵਿੱਚ ਕਮੇਟੀ ਦੇ ਕਲਾਕਾਰ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਅਤੇ ਹਨੂੰਮਾਨ ਜੀ ਦਾ ਰੂਪ ਲੈ ਕੇ ਬੈਂਡ-ਬਾਜੇ ਨਾਲ ਸ਼ਹਿਰ ਵਿੱਚ ਜਾਂਦੇ ਹਨ ਅਤੇ ਲੋਕਾਂ ਨੂੰ ਰਾਮਲੀਲਾ ਦੇਖਣ ਲਈ ਸੱਦਾ ਦਿੰਦੇ ਹਨ।
ਆਸ਼ੂ ਸੂਦ ਨੇ ਦੱਸਿਆ ਕਿ ਇਸ ਸਾਲ 34ਵੀਂ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਤੇ ਰਾਮਲੀਲਾ ਦਾ ਇਹ ਮੰਚਨ ਸਮਾਜ ਦੇ ਸਾਰੇ ਲੋਕਾਂ ਨੂੰ ਜੋੜਨ ਦਾ ਕੰਮ ਕਰਦੀ ਹੈ।
ਕਮੇਟੀ ਦੇ ਪ੍ਰੈਸ ਸਕੱਤਰ ਪ੍ਰਿੰਸ ਮਿਸ਼ਰਾ ਨੇ ਦੱਸਿਆ ਕਿ ਇਸ ਸਾਲ ਵੀ ਰਾਮਲੀਲਾ ਦੇ ਮੰਚਨ ਵਿੱਚ ਸਹਿਯੋਗ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ।