ਮੋਰਿੰਡਾ/ਮਾਲੇਰਕੋਟਲਾ , 12 ਜਨਵਰੀ 2024 : -ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਨ ਗਡਕਰੀ ਨੂੰ ਪੱਤਰ ਲਿੱਖਕੇ ਭਾਗੋ ਮਾਜਰਾ ਟੋਲ ਪਲਾਜ਼ਾ ਤੇ ਸ਼ਹਿਰ ਦੀ ਫਰੀ ਐਂਟਰੀ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸ. ਰਾਜੀ ਨੇ ਸ੍ਰੀ ਗਡਕਰੀ ਨੂੰ ਪੱਤਰ ਰਾਹੀਂ ਜਾਣੂ ਕਰਵਾਉਦਿਆ ਕਿਹਾ ਕਿ ਮੋਰਿੰਡਾ ਵਾਸੀਆਂ ਲਈ ਮੋਰਿੰਡਾ – ਖਰੜ ਮਾਰਗ ਤੇ ਭਾਗੋਮਾਜਰਾ ਸਥਿਤ ਲੱਗਾ ਹੋਇਆ ਟੋਲ ਪਲਾਜਾ ਜਿਸ ਤੋਂ ਸ਼ਹਿਰ ਮੋਰਿੰਡਾ ਦੀ ਦੂਰੀ 10 ਕਿਲੋਮੀਟਰ ਦੀ ਦੂਰੀ ਤੋਂ ਵੀ ਅੰਦਰ ਹੈ, ਜੋ ਕਿ ਟੋਲ ਅਥਾਰਟੀ ਦੇ ਰੂਲ ਮੁਤਾਬਿਕ ਕੋਈ ਵੀ ਟੋਲ 10 ਕਿਲੋਮੀਟਰ ਦੇ ਘੇਰੇ ਅੰਦਰ ਪੱਕੇ ਤੌਰ ਤੇ ਵਸ ਰਹੇ ਵਾਹਨ ਚਾਲਕਾਂ ਤੋਂ ਟੈਕਸ ਨਹੀਂ ਵਸੂਲ ਸਕਦਾ ਪਰ ਇਸ ਟੋਲ ਦੇ ਕਰਮਚਾਰੀ ਮੋਰਿੰਡਾਂ ਵਾਸੀਆਂ ਤੋਂ ਧੱਕੇ ਨਾਲ 205 ਰੁ: ਟੈਕਸ ਵਸੂਲ ਰਹੇ ਹਨ। ਇਸ ਦੀ ਉਦਾਹਰਨ ਨੀਲੋਂ ਵਿਖੇ ਲੱਗੇ ਟੋਲ ਤੇ ਉਪਰੋਕਤ ਘੇਰੇ ‘ਚ ਆਉਂਦੇ 25 – 30 ਪਿੰਡਾਂ ਦੇ ਚਾਲਕਾਂ ਦਾ ਟੋਲ ਟੈਕਸ ਫਰੀ ਹੈ। ਇਸ ਲਈ ਟੋਲ ਕਰਮਚਾਰੀਆਂ ਦੀ ਇਸ ਧੱਕੇਸਾਹੀ ਨੂੰ ਬੰਦ ਕਰਵਾਕੇ ਸ਼ਹਿਰ ਵਾਸੀਆਂ ਲਈ ਫਰੀ ਸਹੂਲਤ ਬਹਾਲ ਕੀਤੀ ਜਾਵੇ।