ਫਿਰੋਜ਼ਪੁਰ, 27 ਜੂਨ 2020 – ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਹੈੱਲਥ ਸੈਂਟਰਾਂ ਵਿਚ ਸਥਾਪਿਤ ਕੀਤੇ ਫਲੂ ਕਾਰਨਰਾਂ ‘ਤੇ ਹਰ ਉਸ ਸ਼ੱਕੀ ਵਿਅਕਤੀ ਦਾ ਸੈਂਪਲ ਲਿਆ ਜਾ ਰਿਹਾ ਹੈ, ਜੋ ਖਾਂਸੀ, ਜੁਕਾਮ ਜਾਂ ਕੋਰੋਨਾ ਨਾਲ ਸਬੰਧਤ ਕਿਸੇ ਹੋਰ ਲੱਛਣ ਦੀ ਸ਼ਿਕਾਇਤ ਲੈ ਕੇ ਆ ਰਿਹਾ ਹੈ। ਇਸੇ ਦੇ ਅਧੀਨ ਸੀਐੱਚਓ ਨਰਿੰਦਰ ਸਿੰਘ ਐੱਚਡਬਲਯੂ ਸੀ ਗੱਟੀ ਰਾਜੋ ਕੀ ਅਤੇ ਸੀਐੱਚ ਡਾ. ਪ੍ਰੀਤ ਮੁਖੀਜਾ ਐੱਚਡਬਲਯੂ ਸੀ ਰੱਖੜੀ ਨੇ ਦੱਸਿਆ ਕਿ ਐੱਸਐੱਮਓ ਡਾ. ਰਜਿੰਦਰ ਮਨਚੰਦਾ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁੱਕਰਵਾਰ ਨੂੰ 100 ਲੋਕਾਂ ਦੇ ਸੈਂਪਲਿੰਗ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਆਰੰਭ ਹੁੰਦਿਆਂ ਹੀ ਵਿਭਾਗ ਵੱਲੋਂ ਕਮਿਊਨਿਟੀ ਹੈੱਲਥ ਸੈਂਟਰਾਂ ‘ਤੇ ਫਲੂ ਕਾਰਨਰ ਸਥਾਪਿਤ ਕਰ ਦਿੱਤੇ ਗਏ ਸਨ ਤਾਂ ਕਿ ਕੋਰੋਨਾ ਬਿਮਾਰੀ ਦੇ ਮਾਮੂਲੀ ਲੱਛਣਾਂ ਵਾਲੇ ਲੋਕਾਂ ਦਾ ਉਥੇ ਹੀ ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਜਾ ਸਕੇ।