ਮਮਦੋਟ, 26 ਜੂਨ 2020 – ਦੁਨੀਆਂ ਭਰ ਵਿੱਚ ਕੋਹਰਾਮ ਮਚਾ ਰਹੇ ਕੋਰੋਨਾ ਵਾਇਰਸ ਤੋਂ ਬਚਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਫਤਹਿ ਮਿਸ਼ਨ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਡਾਕਟਰਜ਼ ਤੇ ਪੈਰਾ ਮੈਡੀਕਲ ਸਟਾਫ ਵਲੋਂ ਸੂਬੇ ਦੇ ਵਸਨੀਕਾਂ ਨੂੰ ਹੋਰਨਾਂ ਬੀਮਾਰੀਆਂ ਤੋ ਬਚਣ ਲਈ ਦਿਨ ਰਾਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸੇ ਦੇ ਚਲਦਿਆਂ ਹੀ ਅੱਜ ਕੌਮਾਤਰੀ ਨਸ਼ਾ ਵਿਰੋਧੀ ਦਿਹਾੜੇ ਤੇ ਲੋਕਾਂ ਨੂੰ ਨਸ਼ੇ ਦੀ ਅਲਾਮਤ ਤੋ ਬਚਣ ਤੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਪਿੰਡ ਛਾਂਗਾ ਖੁਰਦ ਵਿਚ ਸਮਾਗਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਐਸ ਐਮ ਓ ਮਮਦੋਟ ਡਾ: ਰਜਿੰਦਰ ਮਨਚੰਦਾ ਦੀ ਵਿਚ ਅੱਜ ਕੀਤੇ ਸਮਾਗਮ ਵਿੱਚ ਲੋਕਾਂ ਨੂੰ ਨਸ਼ਿਆ ਬਾਰੇ ਜਾਗਰੁਕ ਕਰਦਿਆਂ ਡਾ: ਰਜਿੰਦਰ ਮਨਚੰਦਾ ,ਅੰਕਸ਼ ਭੰਡਾਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਭੈੜੇ ਨਸ਼ੇ ਦੀ ਗ੍ਰਿਫਤ ਵਿਚ ਆ ਜਾਂਦਾ ਹੈ ਤਾਂ ਇਸ ਉਪਰੰਤ ਸ਼ੁਰੂ ਹੁੰਦਾ ਹੈ ਉਸ ਦੇ ਪਤਨ ਦਾ ਕਾਰਜ਼ ਜੋ ਉਹ ਆਪਣੇ—ਆਪ ਆਪਣਾ ਪਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਹਰ ਸੰਭਵ ਕੋਸਿ਼ਸ਼ ਕਰਨੀ ਚਾਹੀਦੀ ਹੈ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਯਤਨ ਕਰਕੇ ਨਸਿ਼ਆਂ ਦੇ ਜੰਜਾਲ ਤੋਂ ਮੁਕਤ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸ਼ੌਕ ਵਜੋਂ ਕਰਨ ਵਾਲੇ ਜਦੋਂ ਨਸ਼ੇ ਦੀ ਦਲਦਲ ਵਿਚ ਫਸ ਜਾਂਦੇ ਹਨ ਤਾਂ ਉਨ੍ਹਾਂ ਦੀ ਲਗਾਤਾਰ ਮੌਤ ਹੁੰਦੀ ਜਾਂਦੀ ਹੈ, ਜਿਵੇਂ ਪਹਿਲੀ ਮੌਤ ਸਮਾਜਿਕ ਤੌਰ *ਤੇ ਲੋਕਾਂ ਤੋਂ ਵਿਸਾਰੇ ਜਾਣਾ, ਫਿਰ ਪ੍ਰੈਫੈਸ਼ਨਲ ਤੌਰ ‘ਤੇ ਨਸ਼ੇ ਦੇ ਆਦੀ ਨੂੰ ਕੋਈ ਕੰਮ ਨਹੀਂ ਮਿਲਦਾ, ਜਿਸ ਸਦਕਾ ਤੀਸਰੀ ਮੌਤ ਆਰਥਿਕ ਪੱਖੋਂ ਹੁੰਦੀ ਹੈ ।ਉਨ੍ਹਾਂ ਕਿਹਾ ਕਿ ਦੇਸ਼ ਦੀ ਉੱਨਤੀ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਆਓ ਆਪਣੇ ਇਲਾਕੇ, ਜਿਲ੍ਹੇ ਤੇ ਦੇਸ਼ ਦੀ ਤਰੱਕੀ ਉੱਨਤੀ ਲਈ ਅੱਗੇ ਹੋ ਕੇ ਨਸਿ਼ਆਂ ਦੀ ਗ੍ਰਿਫਤ ਵਿਚ ਆ ਚੁੱਕੇ ਨੌਜਵਾਨਾਂ ਭਰਾਵਾਂ ਨੂੰ ਬਚਾਉਣ ਲਈ ਯੋਗ ਕਦਮ ਚੁੱਕੀਏ। ਇਸ ਮੋਕੇ ਸਤਿੰਦਰ ਸਿੰਘ,ਮੰਗਲ ਸਿੰਘ ਐਮ ਪੀ ਐਚ ਡਬਲਯੂ ਮੇਲ ਹਾਜ਼ਰ ਸਨ।