ਹੋਲੀਓਕੇ, 5 ਅਕਤੂਬਰ – ਅਮਰੀਕਾ ਦੇ ਪੱਛਮੀ ਮੈਸੇਚਿਉਸੇਟਸ ਦੇ ਹੋਲੀਓਕੇ ਸ਼ਹਿਰ ਦੀ ਇੱਕ ਸੜਕ ਤੇ ਲੜਾਈ ਦੌਰਾਨ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਈ ਇੱਕ ਗਰਭਵਤੀ ਔਰਤ ਨੇ ਆਪਣਾ ਬੱਚਾ ਗੁਆ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਕਈ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਹੈਂਪਡੇਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਦੱਸਿਆ ਕਿ ਗਰਭਵਤੀ ਔਰਤ ਨੂੰ ਬੀਤੀ ਦੁਪਹਿਰ ਨੂੰ ਉਦੋਂ ਗੋਲੀ ਲੱਗੀ, ਜਦੋਂ ਉਹ ਬੱਸ ਵਿੱਚ ਸਵਾਰ ਸੀ। ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ।
ਉਸ ਨੇ ਦੱਸਿਆ ਕਿ ਔਰਤ ਦੀ ਡਿਲਿਵਰੀ ਕਰਵਾ ਦਿੱਤੀ ਗਈ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲੀਸ ਨੂੰ ਸਵੇਰੇ 12:38 ਵਜੇ ਗੋਲੀ ਚੱਲਣ ਦੀ ਰਿਪੋਰਟ ਮਿਲੀ ਅਤੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਤਿੰਨ ਪੁਰਸ਼ ਸ਼ੱਕੀ ਲੜਾਈ ਵਿੱਚ ਸ਼ਾਮਲ ਸਨ ਅਤੇ ਲੜਾਈ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਸਨ। ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਅਨੁਸਾਰ ਸਾਰੇ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਰਾਜ ਪੁਲੀਸ ਦੇ ਬੁਲਾਰੇ ਡੇਵ ਪ੍ਰੋਕੋਪੀਓ ਨੇ ਪਹਿਲਾਂ ਕਿਹਾ ਸੀ ਕਿ ਗੋਲੀਬਾਰੀ ਸੜਕ ਤੇ ਵਿਅਕਤੀਆਂ ਵਿਚਕਾਰ ਝਗੜੇ ਤੋਂ ਬਾਅਦ ਹੋਈ। ਹੋਲੀਓਕ ਦੇ ਮੇਅਰ ਜੋਸ਼ੂਆ ਏ. ਗਾਰਸੀਆ ਨੇ ਫੇਸਬੁੱਕ ਤੇ ਇਕ ਬਿਆਨ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।