ਐਸ.ਏ.ਐਸ.ਨਗਰ, 14 ਸਤੰਬਰ- ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਇੱਕ ਅਧਿਆਪਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਰਾਹੀਂ ਐਜੂਕੇਸ਼ਨਲ ਇਨੀਸ਼ੀਏਟਿਵ (ਈ ਆਈ) ਦੇ ‘ਮਾਈਂਡਸਪਾਰਕ’ ਪ੍ਰੋਗਰਾਮ ਰਾਹੀਂ ਟੈਕਨਾਲੋਜੀ ਰਾਹੀਂ ਸਿੱਖਿਆ ਨੂੰ ਅੱਗੇ ਲਿਜਾਣ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਸੈਸ਼ਨ ਵਿੱਚ 42 ਸਕੂਲਾਂ ਦੇ ਬਲਾਕ ਸਿੱਖਿਆ ਅਫਸਰਾਂ, ਕਲੱਸਟਰ ਮੁਖੀਆਂ ਅਤੇ ਸਕੂਲ ਮੁਖੀਆਂ ਨੇ ਭਾਗ ਲਿਆ। ਇਸ ਮੌਕੇ ਐਜੂਕੇਸ਼ਨਲ ਇਨੀਸ਼ੀਏਟਿਵ (ਈ ਆਈ) ਦੀ ਮਾਹਿਰ ਟੀਮ ਦੇ ਮੈਂਬਰਾਂ ਰੋਹਨ ਕਾਟੇਪਲੇਰਵਾਰ, ਪ੍ਰਿਆ ਸਿੰਘ, ਸੁਭਾਸ਼ ਪ੍ਰਭਾਕਰਨ ਅਤੇ ਮਹਿੰਦਰ ਸਿੰਘ ਵਲੋਂ ਸਿਖਲਾਈ ਦਿੱਤੀ ਗਈ।
ਇਸ ਮੌਕੇ ਮਿਸ ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਵਿਦਿਅਕ ਤਕਨਾਲੋਜੀ ਨੂੰ ਅਪਣਾਉਣ ਲਈ ਸਿੱਖਿਆ ਵਿਭਾਗ ਦੇ ਅਗਾਂਹਵਧੂ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਅਕ ਪਹਿਲਕਦਮੀ ਨਾਲ ਸਾਂਝੇਦਾਰੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡੀ ਈ ਓ (ਸੈਕੰਡਰੀ) ਸ਼੍ਰੀਮਤੀ ਗਿੰਨੀ ਦੁੱਗਲ ਅਤੇ ਡੀ.ਈ.ਓ. ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਨੇ ਵੀ ਸੰਬੋਧਨ ਕੀਤਾ।