ਜਨੇਵਾ, 29 ਜੂਨ, 2020 : ਵਿਸ਼ਵ ਭਰ ਵਿਚ ਕੋਰੋਨਾ ਕੇਸਾਂ ਦੀ ਗਿਣਤੀ 98 ਲੱਖ ਦੀ ਗਿਣਤੀ ਟੱਪ ਗਈ ਹੈ ਕਿਉਂਕਿ ਪਿਛਲ 24 ਘੰਟਿਆਂ ਦੌਰਾਨ ਹੀ 1 ਲੱਖ 89 ਹਜ਼ਾਰ 77 ਕੇਸ ਨਵੇਂ ਆ ਗਏ ਹਨ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਨੇ ਸਥਾਨਕ ਸਮੇਂ ਅਨੁਸਾਰ ਐਤਵਾਰ ਨੂੰ ਦਿੱਤੀ।
ਆਪਣੇ ਰੋਜ਼ਾਨਾ ਬੁਲਟਿਨ ਵਿਚ ਡਬਲਿਊ ਐਚ ਓ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕਈ ਮੁਲਕਾਂ ਵਿਚ ਸਭ ਤੋਂ ਵੱਧ ਕੇਸ ਆਏ ਹਨ। ਉਹਨਾਂ ਦੰਸਿਆ ਕਿ ਇਹ ਗਿਣਤੀ ਇਸ ਤੋਂ ਪਿਛਲੇ 24 ਘੰਟਿਆਂ ਵਿਚ ਆਏ ਕੇਸਾਂ ਤੋਂ ਕਿਤੇ ਜ਼ਿਆਦਾ ਹੈ। ਲੰਘੇ ਦਿਨ 1,79,316 ਕੇਸ ਨਵੇਂ ਆਏ ਸਨ। ਪਿਛਲੇ 24 ਘੰਟਿਆਂ ਵਿਚ 46860 ਕੇਸ ਬ੍ਰਾਜ਼ੀਲ ਅਤੇ 44458 ਕੇਸ ਅਮਰੀਕਾ ਵਿਚ ਆਏ ਹਨ। ਭਾਰਤ ਵਿਚ 19906 ਕੇਸ ਨਵੇਂ ਆÂੈ ਹਨ। ਐਤਵਾਰ ਨੂੰ ਦੁਨੀਆਂ ਭਰ ਵਿਚ 4612 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।