ਵਾਸ਼ਿੰਗਟਨ, 5 ਸਤੰਬਰ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਅਤੇ ਫਸਟ ਲੇਡੀ ਜਿਲ ਬਾਈਡੇਨ ਦੋ ਦਿਨ ਬਾਅਦ ਭਾਰਤ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਸਨ। ਇਸ ਤੋਂ ਪਹਿਲਾਂ ਵੀ ਦੋਵਾਂ ਦੀਆਂ ਕੋਵਿਡ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਵਿੱਚ ਫਸਟ ਲੇਡੀ ਜਿਲ ਬਾਈਡੇਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਯੂ.ਐਸ ਦਫਤਰ ਅਨੁਸਾਰ ਫਸਟ ਲੇਡੀ ਜਿਲ ਬਾਈਡੇਨ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਹਨ। ਇਸ ਦੌਰਾਨ ਉਹ ਆਪਣੇ ਘਰ ਡੇਲਾਵੇਅਰ ਰਾਜ ਵਿੱਚ ਸਥਿਤ ਆਪਣੀ ਰਿਹਾਇਸ਼ ਤੇ ਹੀ ਰਹਿਣਗੇ।
ਉਸ ਦੇ ਸੰਚਾਰ ਨਿਰਦੇਸ਼ਕ ਨੇ ਇਕ ਬਿਆਨ ਵਿਚ ਕਿਹਾ ਕਿ ਵ੍ਹਾਈਟ ਹਾਊਸ ਦੀ ਮੈਡੀਕਲ ਯੂਨਿਟ ਨੇ ਆਪਣੇ ਨੇੜੇ ਦੇ ਲੋਕਾਂ ਨੂੰ ਸੂਚਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫਸਟ ਲੇਡੀ ਜਿਲ ਬਾਈਡੇਨ ਨੇ 7 ਸਤੰਬਰ ਨੂੰ ਭਾਰਤ ਆਉਣਾ ਸੀ। ਵ੍ਹਾਈਟ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਅ ਬਾਈਡੇਨ 8 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਫਿਰ ਉਹ 9 ਅਤੇ 10 ਸਤੰਬਰ ਨੂੰ ਜੀ-20 ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਜਿੱਥੇ ਰਾਸ਼ਟਰਪਤੀ ਜੀ-20 ਦੇ ਹੋਰ ਮੈਂਬਰਾਂ ਨਾਲ ਗਲੋਬਲ ਮੁੱਦਿਆਂ ਦੇ ਹੱਲ ਲੱਭਣ ਲਈ ਵਿਚਾਰਾਂ ਕਰਨਗੇ।