ਫੂਜ਼, 5 ਸਤੰਬਰ – ਤੂਫਾਨ ਹਾਇਕੁਈ ਨੇ ਅੱਜ ਪੂਰਬੀ ਚੀਨ ਦੇ ਫੁਜਿਆਨ ਸੂਬੇ ਅਤੇ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਦਸਤਕ ਦੇ ਦਿੱਤੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਸ ਸਾਲ ਦਾ 11ਵਾਂ ਤੂਫਾਨ ਹੈ। ਤੂਫਾਨ ਅੱਜ ਸਵੇਰੇ 5:20 ਵਜੇ ਦੇ ਕਰੀਬ ਫੁਜਿਆਨ ਦੇ ਡੋਂਗਸ਼ਾਨ ਕਾਉਂਟੀ ਦੇ ਤੱਟਵਰਤੀ ਖੇਤਰਾਂ ਵਿੱਚ ਪਹੁੰਚਿਆ।
ਫੁਜਿਆਨ ਅਤੇ ਗੁਆਂਗਡੋਂਗ ਦੇ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਤੂਫਾਨ ਸਵੇਰੇ 6:45 ਵਜੇ ਗੁਆਂਗਡੋਂਗ ਦੇ ਰਾਓਪਿੰਗ ਕਾਉਂਟੀ ਦੇ ਕੇਂਦਰ ਦੇ ਨੇੜੇ ਕ੍ਰਮਵਾਰ 20 ਅਤੇ 18 ਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਆਇਆ। ਗੁਆਂਗਡੋਂਗ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਹਾਇਕੁਈ ਦੇ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ ਵੱਲ ਵਧਣ ਅਤੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਹਾਇਕੁਈ ਤੂਫਾਨ ਨੇ ਐਤਵਾਰ ਨੂੰ ਤਾਇਵਾਨ ਟਾਪੂ ਤੇ ਵੀ ਦਸਤਕ ਦਿੱਤੀ ਸੀ।