ਕੈਲੀਫੋਰਨੀਆਂ – ਅਮਰੀਕੀ ਸੂਬੇ ਇਲੀਨੋਏ ਦੇ ਰਾਕਫੋਰਡ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੇ ਨਾਲ ਤਿੰਨ ਹੋਰ ਜ਼ਖਮੀ ਹੋਏ ਹਨ।ਰਾਕਫੋਰਡ ਪੁਲਿਸ ਅਨੁਸਾਰ ਸ਼ਨੀਵਾਰ ਰਾਤ ਨੂੰ ਰਾਕਫੋਰਡ, ਦੀ ਇੱਕ ਗੇਂਦਬਾਜ਼ੀ ਖੇਡ ਵਾਲੇ ਸਥਾਨ ਤੇ ਇੱਕ ਹਮਲਾਵਰ ਨੇ ਗੋਲੀਆਂ ਚਲਾਉਂਦਿਆਂ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਤਿੰਨ ਜ਼ਖਮੀ ਹੋ ਗਏ।ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਦੁਆਰਾ ਇੱਕ ਲੱਗਭਗ 37 ਸਾਲਾਂ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਰਾਕਫੋਰਡ ਦੇ ਪੁਲਿਸ ਮੁਖੀ ਡੈਨ ਓ ਸ਼ੀਆ ਨੇ ਸ਼ਨੀਵਾਰ ਰਾਤ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਅਧਿਕਾਰੀ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਸਵੇਰੇ ਤਕਰੀਬਨ 6:55 ਵਜੇ ਡੌਨ ਕਾਰਟਰ ਲੈਨਜ਼ ਬਾਉਲਿੰਗ ਐਲੀ ਪੁਹੰਚੇ ਜਿੱਥੇ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਣ ਦੇ ਨਾਲ ਤਿੰਨ ਹੋਰਾਂ ਨੂੰ ਗੋਲੀ ਨਾਲ ਜ਼ਖਮੀ ਹੋਣ ਤੇ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਪੁਹੰਚਾਇਆ ਗਿਆ।ਸ਼ੀਆ ਅਨੁਸਾਰ ਪੁਲਿਸ ਦੇ ਘਟਨਾ ਸਥਾਨ ਤੇ ਪਹੁੰਚਣ ਤੱਕ ਸ਼ੱਕੀ ਵਿਅਕਤੀ ਇਮਾਰਤ ਵਿੱਚ ਮੌਜੂਦ ਸੀ ਜਿਸਨੂੰ 8:30 ਵਜੇ ਤੱਕ ਹਿਰਾਸਤ ਵਿੱਚ ਲੈ ਲਿਆ ਗਿਆ ਸੀ।ਇਸ ਹਮਲੇ ਦੇ ਪੀੜਤਾਂ ਦੀ ਉਮਰ ਅਤੇ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।ਪੁਲਿਸ ਮੁਖੀ ਅਨੁਸਾਰ ਇਸ ਗੋਲੀਬਾਰੀ ਦੀ ਜਾਂਚ ਅਧਿਕਾਰੀਆਂ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ।ਇਸ ਗੋਲੀਬਾਰੀ ਨਾਲ ਰਾਕਫੋਰਡ, ਇਲੀਨੋਏ ਵਿੱਚ ਹੋਏ ਕਤਲਾਂ ਦੀ ਗਿਣਤੀ 35 ਹੋ ਗਈ ਹੈ, ਜੋ ਕਿ 1965 ਤੋਂ ਬਾਅਦ ਵਿੱਚ ਰਿਕਾਰਡ ਪੱਧਰ ਤੇ ਵਧੇ ਹਨ। ਜਦਕਿ 1996 ਵਿੱਚ ਸਭ ਤੋਂ ਵੱਧ 31 ਕਤਲ ਰਿਕਾਰਡ ਕੀਤੇ ਗਏ ਸਨ। ਇਸਦੇ ਇਲਾਵਾ ਵੀਰਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਪੁਲਿਸ ਅੰਕੜਿਆਂ ਅਨੁਸਾਰ ਇਸ ਸਾਲ ਨਵੰਬਰ ਤੱਕ ਸ਼ਹਿਰ ਦੇ ਹਿੰਸਕ ਅਪਰਾਧਾਂ ਵਿੱਚ 21% ਅਤੇ ਗੋਲੀਬਾਰੀ ਦੇ ਮਾਮਲਿਆਂ “ਚ 49% ਤੱਕ ਦਾ ਵਾਧਾ ਹੋਇਆ ਹੈ।