ਮੁੰਬਈ, 23 ਅਗਸਤ: ਭਾਰਤੀ ਕਦੇ ਵੀ 23 ਅਗਸਤ 2023 ਦੀ ਤਾਰੀਕ ਨਹੀਂ ਭੁੱਲ ਸਕਣਗੇ ਕਿਉਂਕਿ ਇਸ ਦਿਨ ਭਾਰਤ ਦਾ ਚੰਦਰਯਾਨ 3 ਚੰਦਰਮਾ ਦੇ ਸਾਊਥ ਪੋਲ ਵਿਚ ਸਫਲਤਾ ਪੂਰਵਰਕ ਉਤਰ ਗਿਆ ਹੈ।
ਇਸਰੋ ਦੀ ਸਫਲਤਾ ਦੀ ਬਾਲੀਵੁਡ ਨੇ ਵੀ ਖੁਸ਼ੀ ਸਾਂਝੀ ਕੀਤੀ ਹੈ।
ਸੁਪਰ ਸਟਾਰ ਸਲਮਾਨ ਖਾਨ, ਅਨਿਲ ਕਪੂਰ, ਸੁਨੀਲ ਸ਼ੈਟੀ, ਆਲੀਆ ਭੱਟ ਸਮੇਤ ਅਨੇਕਾਂ ਫਿਲਮੀ ਹਸਤੀਆਂ ਨੇ ਚੰਦਰਯਾਨ 3 ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ਵਿਚ ਪੋਸਟਾਂ ਪਾਈਆਂ ਹਨ।