ਐਸ ਏ ਐਸ ਨਗਰ, 23 ਅਗਸਤ- ਬ੍ਰਹਮਾ ਕੁਮਾਰੀਜ ਵੱਲੋਂ ਭੈਣ ਭਰਾ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਸੰਬੰਧੀ 11 ਰੋਜ਼ਾ ਪ੍ਰੋਗਰਾਮ ਉਲੀਕੇ ਗਏ ਹਨ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਹਰ ਸਾਲ ਉਲੀਕੇ ਜਾਂਦੇ ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਵੱਖ ਵੱਖ ਸੰਸਥਾਵਾਂ, ਬੈਂਕ ਅਧਿਕਾਰੀਆਂ, ਮੀਡੀਆ, ਪੁਲੀਸ, ਬੇਸਹਾਰਾ ਅਤੇ ਅਪਾਹਜ ਵਿਅਕਤੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਜੱਜ, ਉਦਯੋਗਪਤੀਆਂ, ਸਿੱਖਿਆ ਸ਼ਾਸਤਰੀਆਂ, ਵਪਾਰੀਆਂ, ਡਾਕਟਰਾਂ, ਇੰਜੀਨੀਅਰਾਂ, ਸਿਆਸਤਦਾਨਾਂ ਅਤੇ ਸੀਨੀਅਰ ਸਿਟੀਜ਼ਨ ਆਦਿ ਨੂੰ ਰੱਖੜੀ ਦੇ ਅਧਿਆਤਮਕ ਅਰਥਾਂ ਨਾਲ ਜਾਣੂ ਕਰਵਾ ਕੇ ਬ੍ਰਹਮਾ ਕੁਮਾਰੀ ਭੈਣਾਂ ਉਨ੍ਹਾਂ ਨੂੰ ਰੱਖੜੀਆਂ ਬੰਨ੍ਹਦੀਆਂ ਹਨ।
ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਇਹ ਪ੍ਰੋਗਰਾਮ 20 ਅਗਸਤ ਤੋਂ ਸ਼ੁਰੂ ਹੋਏ ਹਨ ਜੋ 30 ਅਗਸਤ ਤੱਕ ਜਾਰੀ ਰਹਿਣਗੇ। ਇਸ ਦੌਰਾਨ ਬ੍ਰਹਮਾ ਕੁਮਾਰੀਆਂ ਨੇ ਅੱਜ ਵੱਖ-ਵੱਖ ਸੰਸਥਾਵਾਂ, ਦਫਤਰਾਂ ਅਤੇ ਉੱਚ ਅਧਿਕਾਰੀਆਂ ਨੂੰ ਇਸ ਤਿਉਹਾਰ ਦੇਅਧਿਆਤਮਿਕ ਭੇਦ ਦਸਦੇ ਹੋਏ ਕਈ ਸਮੂਹਾਂ ਵਿੱਚ ਜਾ ਕੇ ਰੱਖੜੀ ਬੰਨ੍ਹੀ। ਇਸ ਦੌਰਾਨ ਐਨ. ਆਰ. ਆਈ ਕੰਪਲੈਕਸ ਵਿਖੇ ਸਥਿਤ ਡਾਇਰੈਕਟਰ ਜਨਰਲ ਪੁਲੀਸ ਕਮਿਊਨਿਟੀ ਅਫੇਅਰਜ਼ ਪੁਲੀਸੰਗ ਡਿਵੀਜ਼ਨ, ਪੰਜਾਬ ਦੀ ਡਾਇਰੈਕਟਰ ਜਨਰਲ ਪੁਲੀਸ ਸ੍ਰੀਮਤੀ ਗੁਰਪ੍ਰੀਤ ਦਿਓ, ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਵੀ.ਕੇ.ਭੰਵਰਾ ਅਤੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਐਸ. ਚੌਹਾਨ, ਸ੍ਰੀ ਰਣਜੋਧ ਸਿੰਘ ਚੀਫ਼ ਇੰਜੀਨੀਅਰ ਅਤੇ ਐਨ. ਆਰ. ਆਈ ਦੇ ਉਪ ਪੁਲੀਸ ਕਪਤਾਨ ਸ਼੍ਰੀ ਗੁਰਵਿੰਦਰ ਸਿੰਘ ਨੂੰ ਬ੍ਰਹਮਾ ਕੁਮਾਰੀ ਸੁਮਨ ਵਲੋਂ ਰੱਖੜੀ ਬੰਨੀ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ ਬ੍ਰਹਮਾ ਕੁਮਾਰੀਆਂ ਵਲੋਂ ਨਾਈਪਰ ਦੇ ਕਈ ਸੀਨੀਅਰ ਵਿਗਿਆਨੀਆਂ ਜਿਨ੍ਹਾਂ ਵਿੱਚ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਦੁਲਾਲ ਪਾਂਡਾ, ਡੀਨ ਪ੍ਰੋ: ਅਰਵਿੰਦ ਕੁਮਾਰ ਬਾਂਸਲ, ਮੈਡੀਸਨਲ ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ.ਪੀ. ਵੀ. ਭਰਤਮ, ਪ੍ਰੋਫੈਸਰ ਡਾ. ਰਾਹੁਲ ਜੈਨ, ਐਸੋਸੀਏਟ ਪ੍ਰੋਫੈਸਰ ਡਾ. ਜਗਦੀਪ ਸਾਹਾ ਅਤੇ ਵਿਗਿਆਨੀ ਡਾ. ਮੀਨਾਕਸ਼ੀ ਜੈਨ, ਫਾਰਮਾਕੋਲੋਜੀ ਅਤੇ ਟੈਕਸੀਕੋਲੋਜੀ ਵਿਭਾਗ ਦੇ ਮੁਖੀ ਡਾ. ਐਸ.ਐਸ.ਸ਼ਰਮਾ ਅਤੇ ਬਾਇਓ ਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਸ਼ਮਾ ਸਿੰਘ ਅਤੇ ਡਾ. ਇਪਸੀਤਾਰਾ ਏ ਨੂੰ ਰੱਖੜੀ ਬੰਨ੍ਹੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਨਾਈਪਰ ਦੇ ਡਿਪਟੀ ਰਜਿਸਟਰਾਰ ਸ੍ਰੀ ਜਤਿੰਦਰ ਕੁਮਾਰ ਚੰਦੇਲਅ ਤੇ ਸਹਾਇਕ ਰਜਿਸਟਰਾਰ ਸ੍ਰੀ ਮਨੋਜ ਤਿਵਾੜੀ ਨੂੰ ਵੀ ਰੱਖੜੀ ਬੰਨ੍ਹੀ।
ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਬ੍ਰਹਮਾ ਕੁਮਾਰੀ ਅਦਿਤੀ ਨੇ ਪੰਜਾਬ ਮੰਡੀ ਬੋਰਡ ਦੀ ਸਕੱਤਰ ਸ੍ਰੀਮਤੀ ਅੰਮ੍ਰਿਤਪਾਲ ਕੌਰ, ਚੀਫ਼ ਇੰਜਨੀਅਰ ਜਤਿੰਦਰ ਸਿੰਘ ਭੰਗੂ, ਮੰਡਲ ਇੰਜਨੀਅਰ ਮੋਹਿਤ ਬੱਤਰਾ, ਜਨਰਲ ਮੈਨੇਜਰ ਮਨਜੀਤ ਸਿੰਘ ਸੰਧੂ ਆਦਿ ਅਤੇ ਸਟਾਫ਼ ਦੇ 45 ਕਰਮਚਾਰੀਆਂ ਨੂੰ ਰੱਖੜੀ ਬਨ੍ਹੀ।