ਐਸ ਏ ਐਸ ਨਗਰ ਦੀ ਰਾਜਨੀਤੀ ਵਿੱਚ ਸਭਤੋਂ ਲੰਬਾ ਸਮਾਂ ੪ਿਖਰ ਤੇ ਰਹੀ ਕਾਂਗਰਸ ਪਾਰਟੀ ਇਸ ਵੇਲੇ ਬਦਹਾਲੀ ਦੀ ੪ਿਕਾਰ ਹੈ ਅਤੇ ਇਸ ਕੋਲ ਨਾ ਤਾਂ ਅਜਿਹੇ ਆਗੂ ਬਚੇ ਹਨ ਜਿਹੜੇ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਜਾਰੀ ਰੱਖ ਸਕਣ ਅਤੇ ਨਾ ਹੀ ਅਜਿਹੇ ਵਰਕਰ ਹੀ ਮੌਜੂਦ ਹਨ ਜਿਹੜੇ ਆਗੂਆਂ ਨੂੰ ਅੱਗੇ ਲਾ ਸਕਣ।
ਮੁਹਾਲੀ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਦਾ ਪੂਰਾ ਬੋਲਬਾਲਾ ਰਿਹਾ ਹੈ ਅਤੇ ਮੁਹਾਲੀ ਹਲਕਾ ਬਣਨ ਤੋਂ ਪਹਿਲਾਂ ਤੋਂ ਹੀ (ਜਦੋਂ ਇਹ ਖਰੜ ਹਲਕੇ ਦਾ ਹਿੱਸਾ ਹੁੰਦਾ ਸੀ) ਇੱਥੇ ਕਾਂਗਰਸ ਦਾ ਪੂਰਾ ਜੋਰ ਰਿਹਾ ਹੈ। 1992 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਸzy ਹਰਨੇਕ ਸਿੰਘ ਘੜੂਆਂ ਖਰੜ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਸਤੋਂ ਬਾਅਦ ਸਿਰਫ ਇੱਕ ਵਾਰ ਇੱਥੋਂ ਅਕਾਲੀ ਦਲ ਦਾ ਵਿਧਾਇਕ ਚੁਣਿਆ ਗਿਆ ਹੈ ਅਤੇ ਬਾਕੀ ਸਮਾਂ (ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਤਕ) ਕਾਂਗਰਸ ਦਾ ਹੀ ਰਾਜ ਚਲਦਾ ਰਿਹਾ ਹੈ।
1997 ਵਿੱਚ ਹੋਈਆਂ ਚੋਣਾਂ ਦੌਰਾਨ ਖਰੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਦਲਜੀਤ ਕੌਰ ਨੇ ਚੋਣ ਜਿੱਤੀ ਸੀ ਅਤੇ ਉਸਤੋਂ ਬਾਅਦ 2002 ਵਿੱਚ ਸzy ਬੀਰਦਵਿੰਦਰ ਸਿੰਘ ਨੇ ਕਾਂਗਰਸ ਵਲੋਂ ਇਹ ਸੀਟ ਜਿੱਤ ਕੇ ਕਾਂਗਰਸ ਦਾ ਪਰਚਮ ਮੁੜ ਲਹਿਰਾ ਦਿੱਤਾ ਸੀ। ਇਸਤੋਂ ਬਾਅਦ 2007, 2012 ਅਤੇ 2017 ਵਿੱਚ ਇੱਥੋਂ ਸzy ਬਲਬੀਰ ਸਿੰਘ ਸਿੱਧੂ ਨੇ ਲਗਾਤਾਰ ਤਿੰਨ ਵਾਰ ਜਿੱਤ ਹਾਸਿਲ ਕੀਤੀ ਅਤੇ ਇਸ ਦੌਰਾਨ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਲਗਾਤਾਰ ਮਜਬੂਤ ਹੁੰਦੀ ਰਹੀ। ਇਸਦਾ ਅੰਦਾਜਾ ਇਸ ਗੱਲ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਸzy ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 50 ਵਿੱਚੋਂ 37 ਸੀਟਾਂ ਜਿੱਤ ਕੇ ਤਿੰਨ ਚੌਥਾਈ ਬਹੁਮਤ ਹਾਸਿਲ ਕੀਤਾ ਸੀ।
ਪਰੰਤੂ ਪਿਛਲੀ ਵਾਰ (2022 ਵਿੱਚ) ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸzy ਕੁਲਵੰਤ ਸਿੰਘ ਨੇ ਸzy ਬਲਬੀਰ ਸਿੰਘ ਸਿੱਧੂ ਨੂੰ ਹਰਾ ਦਿੱਤਾ ਅਤੇ ਉਸਤੋਂ ਬਾਅਦ ਤੋਂ ਹੀ ਹਲਕੇ ਵਿੱਚ ਕਾਂਗਰਸ ਲਗਾਤਾਰ ਕਮਜੋਰ ਹੁੰਦੀ ਰਹੀ ਹੈ। ਚੋਣਾਂ ਤੋਂ ਬਾਅਦ ਸzy ਬਲਬੀਰ ਸਿੰਘ ਸਿੱਧੂ ਭਾਜਪਾ ਵਿੱਚ ਚਲੇ ਗਏ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਛੋਟੇ ਭਰਾ ਅਤੇ ਮੁਹਾਲੀ ਦੇ ਮੇਅਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ। ਇਸ ਦੌਰਾਨ ਭਾਵੇਂ ਕਾਂਗਰਸ ਪਾਰਟੀ ਦਾ ਕੋਈ ਵੀ ਕੌਂਸਲਰ ਭਾਜਪਾ ਵਿੱਚ ਨਹੀਂ ਗਿਆ ਪਰੰਤੂ ਹੁਣ ਵੀ ਬਹੁਗਿਣਤੀ ਕਾਂਗਰਸੀ ਕੌਂਸਲਰ ਸzy ਜੀਤੀ ਸਿੱਧੂ ਦੇ ਹੀ ਨਾਲ ਖੜ੍ਹੇ ਹਨ, ਜਿਸਦਾ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੀ ਸੂਬਾ ਹਾਈਕਮਾਨ ਵਲੋਂ ਸzy ਜੀਤੀ ਸਿੱਧੂ ਨੂੰ ਸਮਰਥਨ ਦੇਣ ਬਦਲੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸzy ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਸzy ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵੀ ਵਿਖਾਇਆ ਜਾ ਚੁੱਕਿਆ ਹੈ ਪਰੰਤੂ ਇਸਦਾ ਵੀ ਕੋਈ ਅਸਰ ਨਹੀਂ ਹੋਇਆ ਹੈ, ਉਲਟਾ ਸzy ਬੇਦੀ ਦੀ ਕਾਂਗਰਸ ਵਿੱਚ ਮੁੜ ਵਾਪਸੀ ਦੀ ਚਰਚਾ ਚਲ ਰਹੀ ਹੈ।
ਇਸ ਦੌਰਾਨ ਮੁਹਾਲੀ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਅਜਿਹਾ ਕੋਈ ਆਗੂ ਨਜਰ ਨਹੀਂ ਆਉਂਦਾ ਜਿਹੜਾ ਪਾਰਟੀ ਵਰਕਰਾਂ ਨੂੰ ਲੋੜੀਂਦੀ ਅਗਵਾਈ ਦੇ ਕੇ ਉਹਨਾਂ ਨੂੰ ਸਿਆਸੀ ਤੌਰ ਤੇ ਇਕੱਠਾ ਕਰਨ ਦਾ ਸਮਰਥ ਹੋਵੇ। ਕਾਂਗਰਸ ਪਾਰਟੀ ਦੇ ਜਿਹੜੇ 8੍ਰ9 ਕੌਂਸਲਰ ਮੇਅਰ ਜੀਤੀ ਸਿੱਧੂ ਦਾ ਵਿਰੋਧ ਕਰਦੇ ਦਿਖਦੇ ਹਨ ਉਹਨਾਂ ਵਿੱਚੋਂ ਵੀ ਅਜਿਹਾ ਕੋਈ ਆਗੂ (ਘੱਟੋ ਘੱਟ ਹੁਣ ਤਕ ਤਾਂ) ਅੱਗੇ ਨਹੀਂ ਆਇਆ ਹੈ।
ਇਸ ਦੌਰਾਨ ਹਲਕਾ ਆਨੰਦਪੁਰ ਸਾਹਿਬ ਦੇ ਲੋਕਸਭਾ ਮੈਂਬਰ ਸ੍ਰੀ ਮਨੀ੪ ਤਿਵਾੜੀ ਵਲੋਂ ਜਰੂਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਉਹਨਾਂ ਵਲੋਂ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਆਦਿ ਵੀ ਕੀਤੀਆਂ ਜਾ ਰਹੀਆਂ ਹਨ ਪਰੰਤੂ ਇਹਨਾਂ ਸਰਗਰਮੀਆਂ ਨੂੰ ਉਹਨਾਂ ਦੀ ਆਉਣ ਵਾਲੀ ਚੋਣ ਦੀ ਤਿਆਰੀ ਵਜੋਂ ਹੀ ਵੇਖਿਆ ਜਾ ਰਿਹਾ ਹੈ। ਕਾਂਗਰਸ ਦੇ ਨਵੇਂ ਬਣੇ ਜਿਲ੍ਹਾ ਪ੍ਰਧਾਨ ਸzy ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਵੀ ਹਲਕੇ ਵਿੱਚ ਕੁੱਝ ਖਾਸ ਸਰਗਰਮੀਆਂ ਨਹੀ ਕੀਤੀਆਂ ਜਾਂਦੀਆਂ ਅਤੇ ਕਾਂਗਰਸ ਫਿਲਹਾਲ ਹਾ੪ੀਏ ਤੇ ਜਾਂਦੀ ਦਿਖ ਰਹੀ ਹੈ।
ਇਸ ਦੌਰਾਨ ਸਮੇਂ ਸਮੇਂ ਤੇ ਇਹ ਚਰਚਾ ਵੀ ਹੁੰਦੀ ਹੈ ਕਿ ਇਹ ਹਲਕਾ ਲਗਭਗ ਖਾਲੀ ਹੋਣ ਕਾਰਨ ਕਈ ਹੋਰ ਆਗੂ ਇਸ ਹਲਕੇ ਵਿੱਚ ਸਥਾਪਿਤ ਹੋਣ ਦੇ ਚਾਹਵਾਨ ਹਨ ਪਰੰਤੂ ਸਥਾਨਕ ਪੱਧਰ ਤੇ ਪਾਰਟੀ ਦੀਆਂ ਸਰਗਰਮੀਆਂ ਠੱਪ ਹੋਣ ਕਾਰਨ ਕਿਸੇ ਬਾਹਰੀ ਆਗੂ ਦੇ ਪੈਰ ਜੰਮਣੇ ਮੁ੪ਕਲ ਲੱਗਦੇ ਹਨ। ਉਂਝ ਵੀ ਬਾਹਰੀ ਉਮੀਦਵਾਰ ਨੂੰ ਹਲਕੇ ਦੇ ਵਰਕਰ ਮਾਨਤਾ ਨਹੀਂ ਦੇਣਗੇ ਅਤੇ ਇਸਦਾ ਕਾਂਗਰਸ ਨੂੰ ਹੋਰ ਵੀ ਨੁਕਸਾਨ ਹੋਣਾ ਹੈ। ਕਾਂਗਰਸ ਪਾਰਟੀ ਵਲੋਂ ਹੁਣ ਤਕ ਹਲਕਾ ਇੰਚਾਰਜ ਦਾ ਐਲਾਨ ਨਾ ਕੀਤੇ ਜਾਣ ਕਾਰਨ ਵੀ ਕੋਈ ਆਗੂ ਇੱਥੇ ਸਰਗਰਮੀਆਂ ਕਰਨ ਤੋਂ ਝਿਜਕਦਾ ਹੈ ਜਿਸਦਾ ਨੁਕਸਾਨ ਪਾਰਟੀ ਨੂੰ ਹੋ ਰਿਹਾ ਹੈ।
ਮੌਜੂਦਾ ਹਾਲਾਤ ਵਿੱਚ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਕਾਂਗਰਸ ਕਾਫੀ ਹੱਦ ਤਕ ਹਾ੪ੀਏ ਤੇ ਪਹੁੰਚ ਗਈ ਹੈ ਅਤੇ ਇਸ ਦੀਆਂ ਸਰਗਰਮੀਆਂ ਠੱਪ ਹੋਣ ਕਾਰਨ ਇਸਦਾ ਵੋਟ ਬੈਂਕ ਵੀ ਹੌਲੀ ਹੌਲੀ ਖਤਮ ਹੋਣ ਵੱਲ ਵੱਧ ਰਿਹਾ ਹੈ। ਜਾਹਿਰ ਹੈ ਕਿ ਜੇਕਰ ਪਾਰਟੀ ਦੀ ਸੂਬਾਈ ਅਗਵਾਈ ਨੇ ਇੱਥੇ ਪਾਰਟੀ ਦੀਆਂ ਸਰਗਰਮੀਆਂ ਤੇਜ ਕਰਨ ਲਈ ਲੋੜੀਂਦਾ ਪ੍ਰੋਗਰਾਮ ਨਾ ਉਲੀਕਿਆ ਅਤੇ ਇੱਥੇ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਦਾ ਹੋਰ ਵੀ ਕਮਜੋਰ ਹੋਣਾ ਤੈਅ ਹੈ।