ਖੰਨਾ (ਪੰਜਾਬ) – UPSC 2024 ਦੇ ਨਤੀਜਿਆਂ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਭੁਮੱਦੀ ਨੂੰ ਮਾਣ ਦਿਵਾਇਆ ਹੈ। ਇੱਥੋਂ ਦੇ ਨੌਜਵਾਨ ਜਸਕਰਨ ਸਿੰਘ ਨੇ 240ਵਾਂ ਰੈਂਕ ਹਾਸਲ ਕਰਕੇ ਆਈਏਐਸ ਅਫਸਰ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।
ਉਹ ਪੰਜਾਬ ਪੁਲਿਸ ਦੇ ਏਐਸਆਈ ਜਗਮੋਹਨ ਸਿੰਘ ਦੇ ਪੁੱਤਰ ਹਨ। ਜਸਕਰਨ ਇਸ ਤੋਂ ਪਹਿਲਾਂ ਵੀ UPSC ਪ੍ਰੀਖਿਆ ‘ਚ ਕਾਮਯਾਬ ਹੋ ਚੁੱਕੇ ਸਨ ਤੇ ਆਈਆਰਐਸ (ਕਸਟਮਜ਼) ਵਜੋਂ ਆਂਧਰਾ ਪ੍ਰਦੇਸ਼ ਵਿੱਚ ਟਰੇਨਿੰਗ ਲੈ ਰਹੇ ਸਨ।