ਐਸ ਏ ਐਸ ਨਗਰ, 18 ਅਗਸਤ – ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸzy ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਪਡਿਆਲਾ ਦੇ ਵਸਨੀਕਾਂ ਦੇ ਇੱਕ ਵਫਦ ਵਲੋਂ ਡਿਪਟੀ ਕਮਿ੪ਨਰ ਦਫਤਰ ਵਿਖੇ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਆਈ ਟੀ ਸਿਟੀ ਚੌਕ ਤੋਂ ਕੁਰਾਲੀ ਬੜੌਦੀ ਵਾਸਤੇ ਬਣ ਰਹੀ ਨੈ੪ਨਲ ਹਾਈਵੇਅ 205੍ਰਏ ਦੀ ਉਸਾਰੀ ਦੌਰਾਨ ਪਿੰਡ ਪਡਿਆਲਾ ਨੂੰ ਆਉਣ ਵਾਲੀਆਂ ਮੁ੪ਕਲਾਂ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾਣ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਨੈ੪ਨਲ ਹਾਈਵੇ 205੍ਰਏ ਦੀ ਉਸਾਰੀ ਕਰਕੇ ਪਡਿਆਲਾ ਵਾਸੀਆਂ ਨੂੰ ਚਾਰ ਮੁੱਖ ਮੁ੪ਕਿਲਾਂ ਆ ਰਹੀਆਂ ਹਨ ਜਿਹਨਾਂ ਕਾਰਨ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਡਿਆਲਾ ਪਿੰਡ ਤੋਂ ਕੁਰਾਲੀ ਹਾਈਵੇਅ ਨੂੰ ਜੋੜਨ ਵਾਲੀ ਕਾਲਜ ਵਾਲੀ ਸੜਕ (ਜੋ ਸਭ ਤੋਂ ਪੁਰਾਣੀ ਸੜਕ ਹੈ) ਉਸ ਉਤੇ ਪੁਲ ਬਣਾ ਕੇ ਇਸ ਸੜਕ ਨੂੰ ਚਾਲੂ ਰੱਖਿਆ ਜਾਵੇ ਤਾਂ ਜੋ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਦਾ ਜਨ ਜੀਵਨ ਪ੍ਰਭਾਵਿਤ ਨਾ ਹੋਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸੜਕ ਤੇ ਇਕ ਪ੍ਰਇਮਰੀ ਤੇ ਮਿਡਲ ਸਕੂਲ, ਇੱਕ ਅੰਗਰੇਜੀ ਸਕੂਲ ਅਤੇ ਇਕ ਗਰਲ ਕਾਲਜ ਵੀ ਹੈ, ਜਿਹਨਾਂ ਵਿਚ ਛੋਟੇ ਅਤੇ ਵੱਡੇ ਵਿਦਿਆਰਥੀ ਪੜਦੇ ਹਨ ਅਤੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਜਰੂਰੀ ਹੈ ਕਿ ਇਹ ਰਸਤਾ ਚੱਲਦਾ ਰਹੇ ਤਾਂ ਜੋ ਬੱਚੇ ਹਾਈਵੇਅ ਵੱਲ ਨਾ ਜਾਣ ਅਤੇ ਹਾਦਸਿਆਂ ਤੋਂ ਬਚ ਸਕਣ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿੰਡ ਪਡਿਆਲਾ ਤੋਂ ਕਾਲੇਵਾਲ ਸੜਕ (ਜੋ ਕਿ ਅੱਗੇ ਸਿੰਘਪੁਰਾ, ਗੋਸਲਾ, ਚਤਾਮਲਾ ਆਦਿ ਕਾਫੀ ਪਿੰਡਾਂ ਵੱਲ ਜਾਂਦੀ ਹੈ) ਲਈ ਵੀ ਨਵੇਂ ਹਾਈਵੇਤੇ ਨਾ ਤਾਂ ਕੱਟ ਦਿੱਤਾ ਗਿਆ ਹੈ ਅਤੇ ਨਾ ਹੀ ਪੁਲ ਬਣਾਇਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸੜਕ ਤੇ ਵੀ ਕਾਫੀ ਸਕੂਲਾਂ ਦੀਆਂ ਬੱਸਾਂ ਅਤੇ ਟੈਪੂਆਂ ਰਾਹੀਂ ਵਿਦਿਆਰਥੀ ਜਿਵੇਂ ਕਾਲੇਵਾਲ ਸਕੂਲ, ਸਿੰਘਪੁਰਾ ਸਕੂਲ, ਅਰਡਟ ਵੈਲੀ ਸਕੂਲ, ਨੈ੪ਨਲ ਅਤੇ ਇੰਟਰਨੈ੪ਨਲ ਸਕੂਲ ਕਰਾਲੀ ਆਉਂਦੇ ਜਾਂਦੇ ਹਨ। ਇਹਨਾਂ ਦਾ ਸਮਾਂ ਵੀ ਸੀਮਿਤ ਹੁੰਦਾ ਹੈ ਇਹ ਜਿਆਦਾ ਸਮਾ ਜਾਮ ਵਿੱਚ ਨਹੀਂ ਰੁਕ ਸਕਦੀਆਂ ਇਸ ਲਈ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਕ ਪੁਲ ਬਣਾ ਕੇ ਇਹ ਵੀ ਹੱਲ ਕੀਤਾ ਜਾਵੇ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿੰਡ ਪਡਿਆਲਾ ਕਾਫੀ ਸਮੇਂ ਤੋਂ ਕਮੇਟੀ ਦੀ ਹੱਦ ਅੰਦਰ ਹੈ ਅਤੇ ਇਸਦੀ ਆਬਾਦੀ ਦਿਨੋਂ ਦਿਨ ਵੱਧ ਰਹੀ ਹੈ ਇਸ ਲਈ ਪਿੰਡ ਵਾਸੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਦੋਵੇਂ ਪਾਸੇ ਦੀ ਹੱਦ ਤੱਕ ਹਾਈਵੇਅ ਤੇ ਸਰਵਿਸ ਅਤੇ ਸੰਲਿਪ ਰੋਡ ਬਣਾਈ ਜਾਵੇ। ਇਸ ਸੰਬੰਧੀ ਕਿਸਾਨ ਯੂਨੀਅਨ ਵਲੋਂ ਜਮੀਨ ਅਕਵਾਇਰ ਹੋਣ ਵੇਲੇ ਨੈ੪ਨਲ ਹਾਈਵੇਅ ਅਥਾਰਟੀ ਤੋਂ ਲਿਖਵਾ ਕੇ ਵੀ ਲਿਆ ਸੀ ਕਿ ਦੋਵੇਂ ਪਾਸੇ ਸਲਿੱਪ (ਸਰਵਿਸ) ਰੋਡ ਨੂੰ ਜਰੂਰੀ ਬਣਾਇਆ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਪਡਿਆਲਾ ਤੋਂ ਲੰਘਦੇ ਨੈ੪ਨਲ ਹਾਈਵੇਅ 21 (ਖਰੜ ਕੁਰਾਲੀ) ਉਤੇ ਇਕ ਲਗਭਗ 50 ਫੁੱਟ ਦਾ ਪੁਲ ਬਣਿਆ ਹੋਇਆ ਹੈ ਜਿਸ ਵਿੱਚੋਂ ਲਗਭਗ 10 ਪਿੰਡਾਂ ਦਾ ਬਰਸਾਤੀ ਪਾਣੀ ਉਪਰਲੇ ਪਾਸੇ ਤੋਂ ਇਕੱਠਾ ਹੋ ਕੇ ਨਦੀ ਦੇ ਰੂਪ ਵਿਚ ਦਾਖਲ ਹੁੰਦਾ ਹੈ। ਇਸ ਲਈ ਬਰਸਾਤੀ ਪਾਣੀ ਦੀ ਸਮੱਸਿਆ ਦੇ ਹਲ ਲਈ ਨੈ੪ਨਲ ਹਾਈਵੇ 205੍ਰਏ ਉਤੇ 25 ਤੋਂ 30 ਮੀਟਰ ਦਾ ਪੁਲ ਜਰੂਰ ਬਣਾਇਆ ਜਾਵੇ।