ਵਿਟੀਅਰ, 1 ਅਗਸਤ – ਲਾਸ ਏਂਜਲਸ ਦੇ ਉਪਨਗਰ ਵਿਟੀਅਰ ਵਿੱਚ ਬੀਤੀ ਰਾਤ 9 ਵਜੇ ਅੰਨ੍ਹੇਵਾਹ ਗੋਲ਼ੀਬਾਰੀ ਹੋਈ। ਹਮਲੇ ਵਿਚ ਇਕ ਪੁਲੀਸ ਅਧਿਕਾਰੀ ਅਤੇ ਸ਼ੱਕੀ ਬੰਦੂਕਧਾਰੀ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਲਾਸ ਏਂਜਲਸ ਕਾਉਂਟੀ ਸ਼ੈਰਿਫ ਦੇ ਵਿਭਾਗ ਦੇ ਅਨੁਸਾਰ, ਅਧਿਕਾਰੀ ਅਤੇ ਸ਼ੱਕੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀਆਂ ਸਥਿਤੀਆਂ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ।