ਨਵੀਂ ਦਿੱਲੀ, 14 ਜੁਲਾਈ -ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਦਿੱਲੀ ਹਵਾਈ ਅੱਡੇ ਤੇ ਡਬਲ ਐਲੀਵੇਟਿਡ ਈਸਟਰਨ ਕਰਾਸ ਟੈਕਸੀਵੇਅ ਅਤੇ ਚੌਥੇ ਰਨਵੇ ਦਾ ਉਦਘਾਟਨ ਕੀਤਾ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਰ ਰੋਜ਼ 1,500 ਤੋਂ ਵੱਧ ਜਹਾਜ਼ਾਂ ਦੀ ਆਵਾਜਾਈ ਹੁੰਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਤੇ ਨਵੀਆਂ ਸੁਵਿਧਾਵਾਂ ਸ਼ੁਰੂ ਹੋਣ ਨਾਲ ਜਹਾਜ਼ਾਂ ਦੀ ਆਵਾਜਾਈ ਵਿਚ ਆਸਾਨੀ ਹੋਵੇਗੀ। ਲਗਭਗ 2.1 ਕਿਲੋਮੀਟਰ ਲੰਬੇ ਈਸਟਰਨ ਕਰਾਸ ਟੈਕਸੀਵੇਅ ਦੇ ਚਾਲੂ ਹੋਣ ਨਾਲ ਯਾਤਰੀਆਂ ਦੇ ਲੈਂਡਿੰਗ ਤੋਂ ਬਾਅਦ ਅਤੇ ਟੇਕ ਆਫ ਤੋਂ ਪਹਿਲਾਂ ਟਾਰਮੈਕ ਤੇ ਬਿਤਾਇਆ ਜਾਣ ਵਾਲਾ ਸਮਾਂ ਘੱਟ ਹੋ ਜਾਵੇਗਾ।