ਗੁਰਦਾਸਪੁਰ, 6 ਜੁਲਾਈ 2023 – ਕਹਿੰਦੇ ਹਨ ਕਿ ਪੂਰੀ ਦੁਨੀਆਂ ਚ ਪੰਜਾਬੀਆਂ ਨੇ ਆਪਣੀ ਧੱਕ ਪਾਈ ਹੈ। ਕਿਉਂਕਿ ਪੰਜਾਬੀ ਵੱਖਰੇ ਹੀ ਹੁੰਦੇ ਹਨ। ਕੁਝ ਐਸਾ ਹੀ ਵੱਖ ਕਰ ਰਿਹਾ ਹੈ ਪੰਜਾਬ ਦਾ ਨੌਜਵਾਨ ਗੁਰਜੰਟ ਸਿੰਘ ਜੋ ਵਿਦੇਸ਼ੀ ਗੋਰੀਆਂ ਨੂੰ ਪੰਜਾਬ ਦੇ ਪਿੰਡਾਂ ਦਾ ਰਹਿਣ ਸਹਿਣ ਅਤੇ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਬਾਰੇ ਕਰਵਾ ਰਿਹਾ ਹੈ ਜਾਣੂ | ਤਸਵੀਰਾਂ ਹਨ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੀਆ ਜਿਥੇ ਅਮਰੀਕਾ ਦੇ ਰਹਿਣ ਵਾਲੇ ਗੋਰੇ ਵਿਦਿਆਰਥੀ ਸਕੂਲ ਦੇ ਬੱਚਿਆਂ ਨਾਲ ਪੰਜਾਬੀ ਭਾਸ਼ਾ ਸਿੱਖ ਰਹੇ ਹਨ ਅਤੇ ਵਿਸ਼ੇਸ ਇਹ ਹੈ ਕਿ ਵਿਦੇਸ਼ ਤੋਂ ਆਏ ਇਹਨਾਂ ਅਮਰੀਕਾ ਵਾਸੀ ਵਿਦਿਆਰਥੀਆਂ ਨੇ ਖੁਦ ਜੋ ਕਮੀਜ਼ਾਂ ਪਾਈਆ ਹਨ ਉਨਾਂ ਤੇ ਵੀ ਪੰਜਾਬੀ ਲਿਖੀ ਹੈ ਜੋ ਹਰ ਕਿਸੇ ਲਈ ਖਿੱਚ ਦਾ ਕੇਂਦਰ ਹਨ ।
ਪੰਜਾਬ ਦੇ ਪਿੰਡ ਚ ਝੋਨੇ ਦੀ ਬਿਜਾਈ ਲਈ ਖੇਤਾਂ ਚ ਟਰੈਕਟਰ ਚਲਾ ਰਹੇ ਗੋਰੇ ਅਤੇ ਸਰਕਾਰੀ ਸਕੂਲ ਚ ਪੰਜਾਬੀ ਸਿੱਖ ਰਹੇ ਗੋਰੇ ਅਮਰੀਕਾ ਵਾਸੀ ਨੌਜਵਾਨ ਕੋਈ ਫਿਲਮ ਦਾ ਸੀਨ ਨਹੀਂ ਬਲਕਿ ਕਿ ਇਕ ਸਚਾਈ ਹੈ ।ਪੰਜਾਬ ਦੇ ਪਿੰਡਾਂ ਦਾ ਰਹਿਣ ਸਹਿਣ ਵੇਖਣ ਆਏ ਹਨ ਇਹ ਗੋਰੇ ਅਤੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨਾਲ ਜੋੜਨ ਵਾਲਾ ਹੈ ਗੁਰਦਾਸਪੁਰ ਦਾ ਨੌਜਵਾਨ ਗੁਰਜੰਟ ਸਿੰਘ | ਗੁਰਜੰਟ ਸਿੰਘ ਨੇ ਦੱਸਿਆ ਕਿ ਕੋਵਿਡ ਕਾਲ ਤੋਂ ਕੁਝ ਦਿਨ ਪਹਿਲਾ ਅਮਰੀਕਾ ਤੋਂ ਆਇਆ ਇਕ ਨੌਜਵਾਨ ਚੰਡੀਗੜ੍ਹ ਚ ਉਸਦਾ ਦੋਸਤ ਬਣ ਗਿਆ ਸਬੱਬ ਇਹ ਹੋਇਆ ਕਿ ਲਾਕਡਾਊਨ ਚ ਉਹ ਵਿਦੇਸ਼ੀ ਇਥੇ ਪੰਜਾਬ ਚ ਫਸ ਗਿਆ ਅਤੇ ਉਹ ਪੰਜਾਬ ਉਸਦੇ ਪਿੰਡ ਚ ਕੁਝ ਮਹੀਨੇ ਰਿਹਾ ਅਤੇ ਇਥੇ ਉਸਨੇ ਪੰਜਾਬੀ ਸਿੱਖੀ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਿਆ ਅਤੇ ਮੁੜ ਐਸਾ ਹੋਇਆ ਕਿ ਅੱਜ ਉਸਦੀ ਦੋਸਤੀ ਇਕ ਪਟਨੇਰ ਚ ਬਦਲ ਗਈ ਅਤੇ ਉਹਨਾਂ ਦੋਵਾਂ ਨੇ ਇਕ ਪਲਾਨ ਤਹਿਤ ਪੰਜਾਬ ਚ ਅਤੇ ਵਿਦੇਸ਼ ਚ ਇਕ ਵੱਖ ਤਰ੍ਹਾਂ ਦੀ ਟੂਰਿਸਟ ਕੰਪਨੀ ਖੋਲੀ ਹੈ ਜੋ ਵਿਦੇਸ਼ੀ ਲੋਕਾਂ ਨੂੰ ਪੰਜਾਬ ਦੀ ਸੇਰ ਕਰਵਾਉਂਦੇ ਹਨ ਅਤੇ ਹੁਣ ਤਕ ਉਹਨਾਂ ਦਾ ਇਹ 5 ਗਰੁੱਪ ਹੈ ਜੋ ਇਹਨਾਂ ਦਿਨਾਂ ਚ ਪੰਜਾਬ ਦੀ ਫੇਰੀ ਤੇ ਹੈ ਅਤੇ ਜੋ ਵਿਦੇਸ਼ੀ ਅਮਰੀਕਾ ਤੋਂ ਆਏ ਹਨ।