ਐਸ.ਏ.ਐਸ ਨਗਰ, 4 ਜੁਲਾਈ – ਫੇਜ਼ -5 ਮਾਰਕੀਟ ਐਸੋਸੀਏਸ਼ਨ ਦੇ ਵਫਦ ਨੇ ਸੰਸਥਾ ਦੇ ਪ੍ਰਧਾਨ ਸz. ਰਾਜਪਾਲ ਸਿੰਘ ਚੌਧਰੀ ਦੀ ਅਗਵਾਈ ਵਿੱਚ ਸੀਵਰੇਜ ਅਤੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਫੇਜ਼ 5 ਦੀ ਮਾਰਕੀਟ ਦੇ ਪਿੱਛੇ ਪਾਈਆਂ ਜਾ ਰਹੀਆਂ ਸੀਵਰੇਜ ਦੀਆਂ ਨਵੀਆਂ ਪਾਈਪਾਂ ਦੀ ਸਮਰਥਾਾ ਵਧਾਉਣ ਲਈ ਇੱਥੇ 16 ਇੰਚ ਦੀਆਂ ਪਾਈਪਾਂ ਪਾਈਆਂ ਜਾਣ।
ਉਹਨਾਂ ਦੱਸਿਆ ਕਿ ਫੇਜ਼ 5 ਵਿੱਚ ਐਸ. ਸੀ. ਓ 61 ਤੋਂ 88 ਦੇ ਪਿਛਲੇ ਪਾਸੇ ਨਵੀ ਸੀਵਰੇਜ ਲਾਈਨ ਪਾਈ ਜਾ ਰਹੀ ਹੈ ਪਰੰਤੂ ਇੱਥੇ ਜਿਹੜੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਉਹ ਸਿਰਫ 8 ਇੰਚ ਚੌੜੀਆਂ ਹਨ। ਉਹਨਾਂ ਕਿਹਾ ਕਿ ਇਸ ਥਾਂ ਤੇ ਪਹਿਲਾਂ ਪਾਈ ਗਈ ਸੀਵਰੇਜ਼ ਲਾਈਨ ਵੀ 8 ਇੰਚ ਵਾਲੀਖ ਹੀ ਸੀ ਪਰੰਤੂ ਉਸਦੀ ਸਮਰਥਾ ਘੱਟ ਹੋਣ ਕਾਰਨ ਇੱਥੇ ਸੀਵਰੇਜ ਦੀ ਨਿਕਾਸੀ ਵਿੱਚ ਸਮੱਸਿਆ ਆਉਂਦੀ ਸੀ।
ਉਹਨਾਂ ਕਿਹਾ ਕਿ ਵਿਭਾਗ ਵਲੋਂ ਇੱਥੇ ਆਉਂਦੀ ਸੀਵਰੇਜ ਦੀ ਸਮਮੱਸਿਆ ਦੇ ਹਲ ਨਈ ਨਵੀਂ ਲਾਈਨ ਤਾਂ ਪਾਈ ਜਾ ਰਹੀ ਹੈ ਪਰੰਤੂ ਨਵੀਂ ਲਾਈਨ ਵਿੱਚ ਵੀ 8 ਇੰਚ ਦੀਆਂ ਪਾਈਪਾਂ ਪਾਏ ਜਾਣ ਨਾਲ ਇਹ ਸਮੱਸਿਆ ਹੱਲ ਨਹੀਂ ਹੋਵੇਗੀ।