ਐਸ.ਏ.ਐਸ ਨਗਰ, 4 ਜੁਲਾਈ – ਮੁਹਾਲੀ ਦੇ ਫੇਜ਼ 5 ਅਤੇ ਉਦਯੋਗਿਕ ਖੇਤਰ ਨੂੰ ਵੱਡਦੀ ਸੜਕ ਤੇ ਪਿੰਡ ਸ਼ਾਹੀ ਮਾਜਰਾ ਵੱਲ ਜਾਂਦੀ ਸੜਕ ਦੇ ਕਿਨਾਰੇ ਬਣਿਆ ਕੂੜਾਘਾਰ ਸਥਾਨਕ ਵਸਨੀਕਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਵਿਅਕਤੀਆਂ ਵਾਸਤੇ ਭਾਰੀ ਪਰੇਸ਼ਾਨੀ ਦਾ ਕਾਰਣ ਬਣਿਆ ਹੋਇਆ ਹੈ। ਇਸ ਕੂੜਾ ਘਰ (ਜਿਹੜਾ ਪੁਰਾਣੇ ਜੇ. ਸੀ. ਟੀ. ਚੌਂਕ ਤੋਂ ਪੀ ਟੀ ਐਲ ਚੌਕ ਵੱਲ ਜਾਂਦਿਆਂ ਸਾਹੀ ਮਾਜਰਾ ਵੱਲ ਮੁੜਦੀ ਸੜਕ ਦੇ ਕਿਨਾਰੇ ਤੇ ਬਣਿਆ ਹੋਇਆ ਹੈ) ਵਿੱਚ ਫੇਜ਼ 5, ਫੇਜ਼ 4 ਅਤੇ ਉਦਯੋਗਿਕ ਖੇਤਰ ਦਾ ਪੂਰਾ ਕੂੜਾ ਇਕੱਤਰ ਹੁੰਦਾ ਹੈ ਜਿਹੜਾ ਬਾਅਦ ਵਿੱਚ ਇੱਥੋਂ ਉਦਯੋਗਿਕ ਖੇਤਰ ਫੇਜ਼ 8 ਬੀ ਦੇ ਨਾਲ ਲੱਗਦੀ ਬਰਿਆਲੀ ਵਾਲੀ ਨਦੀ ਦੀ ਥਾਂ ਵਿੱਚ ਬਣੇ ਡੰਪਿਗ ਮੈਦਾਨ ਵਿੱਚ ਭੇਜਿਆ ਜਾਂਦਾ ਹੈ।
ਇਸ ਕੂੜਾ ਘਰ ਦੇ ਨਾਲ ਲੱਗਦੀ ਖਾਲੀ ਥਾਂ ਵਿੱਚ ਹਫਤੇ ਵਿੱਚ ਦੋ ਦਿਨ ਸਬਜੀ ਮੰਡੀ ਲੱਗਦੀ ਹੈ ਜਿੱਥੇ ਹਜਾਰਾਂ ਦੀ ਗਿਣਤੀ ਵਿੰਚ ਲੋਕ ਸਬਜੀਆਂ ਅਤੇ ਹੋਰ ਸਾਮਾਨ ਖਰੀਦਣ ਪਹੁੰਚਦੇ ਹਨ ਪਰੰਤੂ ਇਸ ਕੂੜਾਘਰ ਵਿੱਚ ਇਕੱਠੇ ਹੋਏ ਕੂੜੇ ਤੋਂ ਉਠਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਇਸ ਥਾਂ ਤੇ ਪਿੰਡ ਵੱਲ ਜਾਂਦੀ ਸੜਕ ਤੇ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਇਸ ਪਾਣੀ ਵਿੱਚ ਕੂੜਾਘਰ ਦੀ ਗੰਦਗੀ ਵੀ ਮਿਲ ਜਾਂਦੀ ਹੈ ਜਿਸ ਕਾਰਨ ਇੱਥੇ ਭਾਰੀ ਗੰਦਗੀ ਰਹਿੰਦੀ ਹੈ ਅਤੇ ਇਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਥੋਂ ਬਹੁਤ ਗੰਦੀ ਬਦਬੂ ਆਉਂਦੀ ਹੈ ਅਤੇ ਬਾਰਿਸ਼ ਪੈਣ ਤੇ ਕਈ ਕਈ ਦਿਨ ਪਾਣੀ ਖੜਾ ਰਹਿਣ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਇਸ ਦੌਰਾਨ ਕੂੜਾਘਰ ਵਿੱਚ ਪਿਆ ਕੂੜਾ ਵੀ ਸੜਿਆਂਧ ਮਾਰਨ ਲੱਗ ਜਾਂਦਾ ਹੈ ਅਤੇ ਇੱਥੋਂ ਲੰਘਣਾ ਤਕ ਔਖਾ ਹੋ ਜਾਂਦਾ ਹੈ। ਵਸਨੀਕਾਂ ਦੀ ਸ਼ਿਕਾਇਤ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਮੁਹਾਲੀ ਨੂੰ ਸੁੰਦਰ ਬਨਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਇਸ ਥਾਂ ਦੀ ਹਾਲਤ ਨਿਗਮ ਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੀ ਹੈ। ਇੱਥੇ ਪਾਣੀ ਖੜਾ ਹੋਣ ਕਾਰਨ ਮੱਛਰ ਮੱਖੀ ਵੀ ਪੈਦਾ ਹੁੰਦੇ ਹੈ ਅਤੇ ਬਿਮਾਰੀ ਫੈਲਣ ਤਾ ਖਤਰਾ ਵੀ ਬਣਿਅ ਰਹਿੰਦਾ ਹੈ।
ਇਸ ਸੰਬੰਧੀ ਸੰਪਰਕ ਕਰਨ ਤੇ ਇਸ ਖੇਤਰ ਦੇ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਨੇ ਕਿਹਾ ਕਿ ਇਹ ਸਮੱਸਿਆ ਵਾਕਈ ਗੰਭੀਰ ਹੈ ਅਤੇ ਇਸ ਸੰਬੰਧੀ ਉਹ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਮਸਲੇ ਦੇ ਹਲ ਲਈ ਇਸ ਕੂੜਾ ਘਰ ਨੂੰ ਇੱਥੋਂ ਚਕਵਾਇਆ ਜਾਣਾ ਜਰੂਰੀ ਹੈ ਅਤੇ ਇਸਨੂੰ ਬਦਲਵੀਂ ਥਾਂ ਤੇ ਭੇਜ ਕੇ ਸਮੱਸਿਆ ਦਾ ਹਲ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਇੱਕ ਵਾਰ ਜਦੋਂ ਇਹ ਪਾਈਪਾਂ ਬੰਦ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਇਸ ਲਈ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਇੱਥੇ 16 ਇੰਚ ਦੀਆਂ ਪਾਈਪਾਂ ਪਾਏ ਜਾਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਦੁਬਾਰਾ ਇਹਨਾਂ ਪਾਈਪਾ ਕਾਰਨ ਪਰੇਸ਼ਾਨੀ ਤੋੱ ਬਚਿਆ ਜਾ ਸਕੇ।
ਉਹਨਾਂ ਕਿਹਾ ਕਿ ਵਿਭਾਗ ਵਲੋਂ ਸੀਵਰੇਜ ਦੇ ਜਿਹੜੇ ਕਨੈਕਸ਼ਨ ਦਿੱਤੇ ਜਾ ਰਹੇ ਹਨ ਉਹ ਵੀ ਠੀਕ ਤਰੀਕੇ ਨਾਲ ਨਹੀਂ ਹਨ ਅਤੇ ਇਹ ਕਨੈਕਸ਼ਨ ਆਉਣ ਵਾਲੇ ਸਮੇਂ ਵਿੱਚ ਵੱਡੇ ਨੁਕਸਾਨ ਦਾ ਕਾਰਣ ਬਣਨਗੇ ਅਤੇ ਅਜਿਹੀ ਹਾਲਤ ਵਿੱਚ ਕਿਸੇ ਵੀ ਸੀਵਰੇਜ ਪਾਈਪ ਦੇ ਫੇਲ੍ਹਜਾਂ ਬਲਾਕ ਹੋਣ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।
ਮੌਕੇ ਤੇ ਉਹਨਾਂ ਨਾਲ ਮਾਰਕੀਟ ਦੇ ਜਨਰਲ ਸਕੱਤਰ ਸz. ਜਸਵਿੰਦਰ ੋਿਸੰਘ, ਖਜਾਨਚੀ ਅਮਰਜੀਤ ਸਿੰਘ ਨਾਗਪਾਲ ਅਤੇ ਸz. ਜਗਜੀਤ ਸਿੰਘ ਵੀ ਹਾਜ਼ਰ ਸਨ।