ਐਸ.ਏ.ਐਸ ਨਗਰ, 28 ਜੂਨ – ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਮੰਡੀ ਬੋਰਡ/ਮਾਰਕੀਟ ਕਮੇਟੀਆਂ ਦੇ ਖੇਤਰੀ ਥਾਵਾਂ ਤੇ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਕੰਟਰੈਕਟ/ਆਊਟ ਸੋਰਸ਼ ਅਤੇ ਚੌਥਾ ਦਰਜਾ ਕਰਮੀਆਂ ਦੀਆਂ ਮੰਗਾਂ ਸੰਬੰਧੀ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚੰਦ ਸਿੰਘ ਬਰਸਟ ਨਾਲ ਮੀਟਿੰਗ ਕਰਕੇ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਜਥੇਬੰਦੀ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਬਲਕਾਰ ਸਿੰਘ ਸਹੋਤਾ, ਵਿਯੇ ਕੁਮਾਰ ਰਿੰਕੂ, ਕੁਲਦੀਪ ਸਿੰਘ, ਚਮਨ ਲਾਲ ਸੰਘੇਲੀਆ ਨੇ ਕੀਤੀ।
ਇਸ ਮੌਕੇ ਵਿਚਾਰੀਆਂ ਗਈਆਂ ਮੰਗਾਂ ਵਿੱਚ ਕੰਟਰੈਕਟ, ਆਊਟ ਸੋਰਸ਼ ਕਰਮੀ ਜੋ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਇਹਨਾਂ ਨੂੰ ਬੋਰਡ ਵਿੱਚ ਖਪਾਉਣ ਦਾ ਭਰੋਸਾ ਦਿੱਤਾ ਗਿਆ, ਘੱਟੋ ਘੱਟ ਉਜਰਤਾਂ ਅਤੇ ਇਸ ਦਾ ਪਿਛਲਾ ਬਕਾਇਆ ਲਾਗੂ ਕਰਨ ਤੇ ਵੀ ਸਹਿਮਤੀ ਹੋਈ, ਸਰਕਾਰ ਦੀ ਰੈਗੂਲਰਾਈਜੇਸ਼ਨ ਨੀਤੀ 2023 ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਮੰਡੀ ਬੋਰਡ ਵਿਚਲੇ ਆਊਟ ਸੋਰਸ ਠੇਕੇਦਾਰਾਂ ਦੁਆਰਾ ਕੀਤੀ ਜਾ ਰਹੀ ਉਜਰਤਾਂ ਵਿੱਚ ਲੁੱਟ ਨੂੰ ਬੰਦ ਕਰਨ ਤੇ ਘੱਟੋ ਘੱਟ ਉਜਰਤ 10353 ਰੁਪਏ ਪੈਸੇ 78 ਲਾਗੂ ਕਰਨ ਦਾ ਫੈਸਲਾ ਕੀਤਾ ਅਤੇ ਇਹ ਉਜਰਤਾਂ ਪਿਛਲੇ ਸਮੇਂ ਤੋਂ ਲਾਗੂ ਨਾ ਕਰਨ ਅਤੇ ਘੱਟ ਤਨਖਾਹ ਦੇਣ ਦੀ ਪੜਤਾਲ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ ਇਸ ਤਰ੍ਹਾਂ ਇੱਕ ਦਰਜਨ ਮੰਗਾਂ ਤੇ ਕਾਰਵਾਈ ਕਰਨ ਦੀ ਸਹਿਮਤੀ ਹੋਈ।
ਮੀਟਿੱਗ ਵਿੱਚ ਮੁੱਖ ਇੰਜੀਨੀਅਰ (ਉੱਤਰ) ਸਮੇਤ ਸਬੰਧਤ ਅਧਿਕਾਰੀ ਅਤੇ ਦਫਤਰੀ ਅਮਲੇ ਨੇ ਵੀ ਭਾਗ ਲਿਆ। ਇਸ ਮੌਕੇ ਜਥੇਬੰਦੀ ਵੱਲੋਂ ਗੁਰਿੰਦਰ ਗੁਰੀ, ਸਨੀ, ਰਾਜੂ ਚੀਮਾਂ, ਕ੍ਰਿਸ਼ਨ ਸਿੰਘ, ਰਮੇਸ਼ ਕੁਮਾਰ, ਧਰਮਿੰਦਰ ਸਿੰਘ, ਸੁਨੀਲ ਬਜਾਜ ਵੀ ਹਾਜ਼ਰ ਸਨ।