ਨਵੀਂ ਦਿੱਲੀ, 21 ਜੂਨ, 2023: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਵਿਚ ਟਰੱਕਾਂ ਵਿਚ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੇਬਿਨ ਬਣਾਉਣੇ ਲਾਜ਼ਮੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਿਚ ਟਰੱਕ ਡਰਾਈਵਰਾਂ ਲਈ ਡਰਾਇਵਿੰਗ ਕਰਨ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇਗਾ ਤੇ ਡਿਊਟੀ ਆਵਰ ਤੈਅ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣੇ ਹੁਣੇ ਇਸ ਸਬੰਧੀ ਫਾਈਲ ’ਤੇ ਹਸਤਾਖ਼ਰ ਕੀਤੇ ਹਨ ਤੇ ਜਲਦੀ ਹੀ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।