ਚੰਡੀਗੜ੍ਹ, 12 ਜੂਨ ( ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਉਨ੍ਹਾਂ ਦੇ ਕਰਨਾਲ ਦੌਰੇ ਦੌਰਾਨ ਪ੍ਰਸਿੱਦ ਗੀਤਕਾਰ, ਕਵੀ ਤੇ ਲੇਖਕ ਸ੍ਰੀ ਮਨੋਜ ਮੁੰਤਸ਼ਿਰ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਦਿਪੁਰਸ਼ ਫਿਲਮ ਦੀ ਕੁੱਝ ਝਲਕੀਆਂ ਵੀ ਦਿਖਾਈਆਂ। ਮੁੱਖ ਮੰਤਰੀ ਨੇ ਫਿਲਮ ਲਈ ਮਨੋਜ ਮੁੰਤਸ਼ਿਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਸ੍ਰੀ ਮਨੋਜ ਮੁੰਤਸ਼ਿਰ ਨੇ ਮੁੱਖ ਮੰਤਰੀ ਨਾਲ ਫਿਲਮ ਉਦਯੋਗ ਨਾਲ ਸਬੰਧਿਤ ਹੋਰ ਵਿਸ਼ਿਆਂ ‘ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਫਿਲਮਾਂ ਤੇ ਕਲਾਕਾਰਾਂ ਨੂੰ ਸਹੂਲਤਾਂ ਮਹੁਇਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੀ ਸਹੂਲਤਾਂ ਦੇ ਲਈ ਪਿੰਜੌਰ ਵਿਚ ਲਗਭਗ 60-70 ਏਕੜ ਜਮੀਨ ਫਿਲਮ ਸਿਟੀ ਦੇ ਲਹੀ ਚੋਣ ਕੀਤੀ ਗਈ ਹੈ। ਇਸ ਫਿਲਮ ਸਿਟੀ ਨਾਲ ਫਿਲਮ ਨਿਰਮਾਤਾਵਾਂ ਨੂੰ ਬਹੁਤ ਸਹੂਲਤ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਲਾਕਾਰਾਂ ਦੇ ਨਾਲ ਹੈ, ਉਨ੍ਹਾਂ ਦੇ ਹਿਤ ਦੇ ਲਈ ਅੱਗੇ ਵੀ ਕਾਰਜ ਕਰਦੇ ਰਹਿਣਗੇ, ਕਲਾਕਾਰਾਂ ਨੂੰ ਹਰਿਆਣਾ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀ ਆਵੇਗੀ।