ਐਸ ਏ ਐਸ ਨਗਰ, 5 ਜੂਨ- ਨਗਰ ਨਿਗਮ ਐਸ ਏ ਐਸ ਨਗਰ ਵਲੋਂ ‘ਸਵੱਛਤਾ ਅਭਿਆਨ’ ਮੁਹਿੰਮ ਦੇ ਤਹਿਤ ਮੁਹਾਲੀ ਸ਼ਹਿਰ ਨੂੰ ‘ਕਲੀਨ ਸਿਟੀ ਬਿਊਟੀਫੁਲ ਸਿਟੀ’ ਬਣਾਉਣ ਲਈ ਦਿੱਤੇ ਗਏ ਯੋਗਦਾਨ ਲਈ ਸਕੂਲ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸੰਤ ਈਸ਼ਰ ਸਿੰਘ ਸਕੂਲ ਵਲੋਂ ਸਵੱਛਤਾ ਅਭਿਆਨ ਵਿਚ ਭਾਗ ਲੈਂਦਿਆਂ ਪੂਰਾ ਹਫ਼ਤਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਸਵੱਛਤਾ ਤੇ ਅਧਾਰਿਤ ਵਿਅਰਥ ਚੀਜਾਂ ਤੋਂ ਬਹੁਤ ਹੀ ਵਧੀਆ ਹੀ ਸੋਹਣੇ ਮਾਡਲਸ ਬਣਾਏ ਅਤੇ ਕੋਮਪੋਸਟ ਪਲਾਂਟ ਵੀ ਲਗਾਇਆ ਗਿਆ। ਵਿਦਿਆਰਥੀਆਂ ਨੇ ਆਲਾ ਦੁਆਲਾ ਸਾਫ਼ ਰੱਖਣ ਤੇ ਸਿਹਤਮੰਦ ਜਿੰਦਗੀ ਦਾ ਅਨੰਦ ਲੈਣ ਲਈ ਨੁੱਕੜ ਨਾਟਕ ਵੀ ਖੇਡੇ ਅਤੇ ਵਿਦਿਆਰਥੀਆਂ ਵਲੋਂ ਲੇਖ ਮੁਕਾਬਲਿਆਂ, ਸਲੋਗਨ ਲਿਖਤ, ਪੋਸਟਰ ਮੇਕਿੰਗ, ਵੀਡੀਓ ਦੇ ਜ਼ਰੀਏ ਆਪਣੇ ਅਤੇ ਆਪਣੇ ਆਲੇ – ਦੁਆਲੇ ਦੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਸਵੱਛਤਾ ਅਭਿਆਨ ਮੁਹਿੰਮ ਦੇ ਨਾਲ ਸਬੰਧਿਤ ਰੈਲੀ ਵੀ ਕੱਢੀ ਗਈ ਜਿਸ ਰਾਹੀਂ ਉਹਨਾਂ ਨੇ ਆਪਣੇ ਆਲੇ ਦੁਆਲੇ ਸਾਫ਼ ਸਫਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਡਾਇਰੈਕਟਰ ਸ਼੍ਰੀ ਮਤੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਸਕੂਲ ਨੂੰ ਇਹ ਇਨਾਮ ਮਿਲਣਾ ਸਕੂਲ ਲਈ ਮਾਣ ਵਾਲੀ ਗੱਲ ਹੈ।