ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਦੋ ਵੱਖ-ਵੱਖ ਮੁਹਿੰਮਾਂ ਵਿਚ ਸਿਰਸਾ ਜਿਲ੍ਹੇ ਵਿਚ 40 ਕਿਲੋ ਡੋਡਾ ਪੋਸਤ ਅਤੇ 50 ਗ੍ਰਾਮ ਹੀਰੋਇਨ ਬਰਾਮਦ ਕਰਦੇ ਹੋਏ ਤਿੰਨ ਲੋਕਾਂ ਨੁੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿਚ ਗਿਰਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਹਿਕ ਪੁਲਿਸ ਟੀਮ ਗਸ਼ਤ ਤੇ ਚੈਕਿੰਗ ਦੌਰਾਨ ਪੰਚਮੁਖੀ ਚੈਕ ਏਲਨਾਬਾਦ ਖੇਤਰ ਵਿਚ ਮੌਜੂਦ ਸੀ। ਇਸੀ ਦੌਰਾਨ ਸੂਚਨਾ ਮਿਲੀ ਕੀ ਰਾਵਤਸਰ ਤੋਂ ਇਕ ਕੰਬਾਇਨ ਏਲਨਾਬਾਦ ਖੇਤਰ ਵੱਲੋਂ ਆ ਰਹੀ ਹੈ ਜਿਸ ਵਿਚ ਭਾਰੀ ਗਿਣਤੀ ਵਿਚ ਡੋਡਾ ਪੋਸਤ ਦੀ ਖੇਪ ਛਿਪਾ ਕੇ ਲਿਆਈ ਜਾ ਰਹੀ ਹੈ।ਸੂਚਨਾ ਨੁੰ ਮਿਲਦੇ ਹੀ ਪੁਲਿਸ ਪਾਰਟੀ ਨੇ ਅੰਡਰਬ੍ਰਿਜ ਏਲਨਾਬਾਦ ਖੇਤਰ ਵਿਚ ਕੰਬਾਇਨ ਨੂੰ ਰੋਕ ਕੇ ਕੰਬਾਇਨ ਸਵਾਰ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜੇ ਤੋਂ 40 ਕਿਲੋ ਡੋਡਾ ਪੋਸਤ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਣ ਸ਼ਮਸ਼ੇਰ ਸਿੰਘ ਅਤੇ ਬਲਜੀਤ ਸਿੰਘ ਵਜੋ ਹੋਈ। ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਦੋਸ਼ੀ ਸਿਰਸਾ ਇਲਾਕੇ ਵਿਚ ਸਪਲਾਈ ਦੇ ਲਈ ਮੱਧ ਪ੍ਰਦੇਸ਼ ਦੀ ਖੇਪ ਲਿਆਏ ਸਨ।ਉੱਥੇ ਦੂਜੇ ਘਟਨਾ ਵਿਚ, ਪੁਲਿਸ ਟੀਮ ਨੇ ਆਟੋ ਮਾਰਕਿਟ ਕੰਗਨਪੁਰ ਰੋਡ ਸਿਰਸਾ ਖੇਤਰ ਵਿਚ ਗਸ਼ਤ ਤੇ ਚੈਕਿੰਗ ਦੌਰਾਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜੁਆਨ ਨੂੰ ਰੋਕਨ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਪਾਰਟੀ ਨੂੰ ਦੇਖ ਮੋਟਰਸਾਈਕਲ ਨੂੰ ਵਾਪਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਦੇ ਆਧਾਰ ‘ਤੇ ਉਕਤ ਨੌਜੁਆਨ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਲੈਣ ‘ਤੇ ਉਸ ਦੇ ਕਬਜੇ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਦੜਵੀ ਨਿਵਾਸੀ ਪ੍ਰਵੀਣ ਕੁਮਾਰ ਵਜੋ ਹੋਈ।ਉਨ੍ਹਾਂ ਨੇ ਦਸਿਆ ਕਿ ਫੜੇ ਗਏ ਨੌਜੁਆਨਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਰਿਮਾਂਡ ਸਮੇਂ ਦੌਰਾਨ ਹੀਰੋਇਨ ਤਸਕਰੀ ਦੇ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੇ ਬਾਰੇ ਵਿਚ ਨਾਂਅ ਪਤਾ ਮਾਲੂਮ ਕਰ ਉਨ੍ਹਾਂ ਦੇ ਖਿਲਾਫ ਵੀ ਕਾਰਵਾਹੀ ਕੀਤੀ ਜਾਵੇਗੀ।