ਚੰਡੀਗੜ੍ਹ, – ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਸੂਬੇ ਵਿਚ ਪਸ਼ੂਪਾਲਣ ਕਾਰੋਬਾਰ ਦਾ ਅਹਿਮ ਯੋਗਦਾਨ ਰਿਹਾ ਹੈ। ਸੂਬੇ ਵਿਚ ਪਸ਼ੂਧਨ ਸਮਰੱਥਾ 2.1 ਫੀਸਦੀ ਹੈ ਅਤੇ ਦੁੱਧ ਦਾ ਉਤਪਾਦਨ 116.29 ਲੱਖ ਟਨ ਹੁੰਦਾ ਹੈ, ਜੋ ਦੇਸ਼ ਵਿਚ ਕੁੱਲ ਦੁੱਧ ਊਤਪਾਦਨ ਦਾ 5.26 ਫੀਸਦੀ ਹੈ।
ਇਹ ਗੱਲ ਸ੍ਰੀ ਜੇ ਪੀ ਦਲਾਲ ਨੇ ਏਸਕੇਆਈਸੀਸੀ ਸ੍ਰੀਨਗਰ ਵਿਚ ਵਿਸ਼ਵ ਦੁੱਧ ਦਿਵਸ ਸਮਾਰੋਹ ਮੌਕੇ ‘ਤੇ ਪਸ਼ੂਪਾਲਣ ਅਤੇ ਡੇਅਰੀ ਖੇਤਰ ਲਈ ਪ੍ਰਬੰਧਿਤ ਦੋ ਦਿਨਾਂ ਦੀ ਸਮਰ ਮੀਟਰ ਦੌਰਾਨ ਕਹੀ। ਜਿਸ ਵਿਚ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ 16 ਮੰਤਰੀਆਂ ਨੇ ਹਿੱਸਾ ਲਿਆ।
ਕੇਂਦਰੀ ਮੱਛੀ ਪਾਲਣ , ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਪੁਰੂਸ਼ੋਤਮ ਰੁਪਾਲਾ ਦੀ ਅਗਵਾਈ ਹੇਠ ਪ੍ਰਬੰਧਿਤ ਇਸ ਪ੍ਰੋਗ੍ਰਾਮ ਵਿਚ ਕੇਂਦਰੀ ਸੂਬਾ ਮੰਤਰੀ ਸ੍ਰੀ ਸੰਜੀਵ ਕੁਮਾਰ ਬਲਿਆਨ, ਜੰਮੂ ਅਤੇ ਕਸ਼ਮੀਰ ਦੇ ਉੱਪ ਰਾਜਪਾਲ ਸ੍ਰੀ ਮਨੋਜ ਸਿੰਨ੍ਹਾ ਵੀ ਮੌਜੂਦ ਰਹੇ।
ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਦੋ ਦਿਨਾਂ ਸਮਰ ਮੀਟ ਦੌਰਾਨ ਵਿਚਾਰਾਂ ਦੇ ਅਦਾਨ-ਪ੍ਰਦਾਨ ਨਾਲ ਪਸ਼ੂਧਨ ਅਤੇ ਡੇਅਰੀ ਖੇਤਰ ਵਿਚ ਉਤਪਾਦਕਤਾ ਦੇ ਨਾਲ-ਨਾਲ ਪ੍ਰੋਸੈਸਿੰਗ ਅਤੇ ਮੁੱਲਵਰਧਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਦੇ ਅਪਗ੍ਰੇਡੇਸ਼ਨ ਲਈ ਵਿਵਹਾਰਕ ਰਣਨੀਤੀਆਂ ਦੀ ਪਹਿਚਾਣ ਕਰਨ ਵਿਚ ਮਦਦ ਮਿਲੇਗੀ। ਸਮੇਲਨ ਦੌਰਾਨ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਸੂਬਿਆਂ ਦੇ ਸੁਝਾਆਂ ਅਤੇ ਪਹਿਲੂਆਂ ‘ਤੇ ਸਬੰਧਿਤ ਸੂਬਾ ਮੰਤਰੀਆਂ ਦੇ ਨਾਲ ਚਰਚਾ ਕੀਤੀ।
ਸ੍ਰੀ ਜੇ ਪੀ ਦਲਾਲ ਨੇ ਟੀਕਾਕਰਣ ਸੇਵਾਵਾਂ ਵਰਗੀ ਪਹਿਲਾਂ ‘ਤੇ ਚਰਚਾ ਤੋਂ ਇਲਾਵਾ ਉਤਪਾਦਨ ਡੇਟਾ ਸਾਂਝਾ ਕਰ ਸੂਬੇ ਵਿਚ ਮੋਬਾਇਲ ਪਸ਼ੂ ਮੈਡੀਕਲ ਵੈਨ ਸੰਚਾਲਨ ਲਈ ਕਾਲ ਸੈਂਟਰ ਦੀ ਸਥਾਪਨਾ ਕਰਨਾ, ਪਸ਼ੂਪਾਲਣ ਅਤੇ ਡੇਅਰੀ ਖੇਤਰ ਦੇ ਯੋਗਦਾਨ ਤੇ ਰਾਜ ਸਰਕਾਰ ਦੇ ਹੋਰ ਯਤਨਾਂ ‘ਤੇ ਵੀ ਚਾਨਣ ਪਾਇਆ।
ਮੀਟਿੰਗ ਦੌਰਾਨ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਨੇ ਹਰਿਆਣਾ ਵਿਚ ਪਸ਼ੂਆਂ ਦੇ ਟੀਕਾਕਰਣ ਸਮੇਂ ਏ ਕ੍ਰਮਿਨਾਸ਼ਕ ਅਤੇ ਖਣਿਜ ਮਿਸ਼ਰਣ ਉਪਲਬਧ ਕਰਾਉਣ ਦੀ ਵੀ ਮੰਗ ਰੱਖੀ। ਉਨ੍ਹਾਂ ਨੇ ਡੇਅਰੀ ਸਹਿਕਾਰੀ ਸਮਿਤੀਆਂ ਦੀ ਤਰ੍ਹਾ ਦੁੱਧ ਦੇ ਪ੍ਰੋਸੈਸਿੰਗ ਲਈ ਨਿਜੀ ਕਿਸਾਨਾਂ ਨੂੰ ਬਲਕ ਮਿਲਕ ਕਲਰ ਪ੍ਰਦਾਨ ਕਰਨ ਤੋਂ ਇਲਾਵਾ ਪਸ਼ੂ ਮੈਡੀਕਲ ਨਿਦਾਨ ਨੁੰ ਮਜਬੂਤ ਕਰਨ ਦਾ ਵੀ ਅਪੀਲ ਕੀਤੀ।