ਕੈਨੇਡਾ, 14ਜੂਨ 2023: ਬਰੈਂਪਟਨ ਕੈਨੇਡਾ ਵਿੱਚ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸੰਸਥਾ ਨਾਲ ਮਿਲ ਕੇ ਰਾਮਗੜੀਆ ਭਵਨ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਦੀ ਸਰਪ੍ਰਸਤੀ ਹੇਠ ਅਕਾਦਮੀ ਵੱਲੋ ਪਹਿਲੀ ਵਾਰ ਭਾਰਤ ਤੋਂ ਬਾਹਰ ਸਮਾਗਮਾਂ ਦੀ ਸ਼ਰੂਆਤ ਕਰਨ ਦਾ ਉਪਰਾਲਾ ਅਕਾਦਮੀ ਦੇ ਕਾਰਜਕਾਰਨੀ ਮੈਂਬਰ ਅਰਵਿੰਦਰ ਢਿੱਲੋਂ ਵੱਲੋ 2022 ਦੇ ਵਿੱਚ ਸ਼ਰੂਆਤ ਕੀਤੀ ਗਈ। ਜਿਸ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਰਮਿੰਦਰ ਰੰਮੀ , ਸੁਰਜੀਤ ਕੌਰ ਸਰਪ੍ਰਸਤ , ਸ ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ ਤੇ ਰਿੰਟੂ ਭਾਟੀਆ ਪ੍ਰਧਾਨ ਤੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ ਅਜੈਬ ਸਿੰਘ ਚੱਠਾ ਦਾ ਸਹਿਯੋਗ ਕਾਬਿਲੇ ਤਾਰੀਫ਼ ਹੈ ।
ਅੱਜ ਦਾ ਇਹ ਸਮਾਗਮ ਵੀ ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ਅੰਤਰ ਰਾਸ਼ਟਰੀ ਸਹਿਤਕ ਸਾਂਝਾ ਤੇ ਅਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਆਰ ਐਸ ਐਫ ਓ ਦੇ ਚੇਅਰਮੈਨ ਸ ਦਲਜੀਤ ਸਿੰਘ ਗੈਦੂ ਜੀ ਤੇ ਜਨਰਲ ਸਕੱਤਰ ਸ ਹਰਦਿਆਲ ਸਿੰਘ ਝੀਤਾ ਜੀ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ । ਉਹਨਾਂ ਦੇ ਹਾਲ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਸਾਨੂੰ ਹਰ ਤਰਹ ਦਾ ਸਹਿਯੋਗ ਉਹ ਕਰਦੇ ਹਨ । ਅਸੀਂ ਉਹਨਾਂ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ ।
ਅੱਜ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਿਆਰਾ ਸਿੰਘ ਕੁੱਦੋਵਾਲ ਅਤੇ ਪ੍ਰਧਾਨਗੀ ਅਰਵਿੰਦਰ ਢਿੱਲੋਂ,ਵਿਸ਼ੇਸ਼ ਮਹਿਮਾਨ ਅਜੈਬ ਸਿੰਘ ਚੱਠਾ,ਕੁਲਦੀਪ ਕੌਰ ਪਾਹਵਾ ਸ਼ਾਮਿਲ ਹੋਏ। ਹਰਦਿਆਲ ਸਿੰਘ ਝੀਤਾ ਨੇ ਸਮਾਗਮ ਦਾ ਸੰਚਾਲਨ ਬਾਖੂਬੀ ਕੀਤਾ ।
ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਹਿੰਦੇ ਹੋਏ ਰਮਿੰਦਰ ਰੰਮੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਟੀਮ ਮੈਂਬਰਜ਼ ਬਾਰੇ ਦੱਸਦਿਆਂ ਇਹ ਵੀ ਕਿਹਾ ਕਿ ਨਵੰਬਰ 13,2020 ਤੋਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮਹੀਨਾਵਾਰ 2.3 ਪ੍ਰੋਗਰਾਮ ਹੋ ਰਹੇ ਹਨ ਤੇ ਮਹੀਨਾਵਾਰ ਈ ਮੈਗਜ਼ੀਨ ਵੀ ਨਿਰੰਤਰ ਪਬਲਿਸ਼ ਹੋ ਕੇ ਆ ਰਹੀ ਹੈ । ਜੱਦ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਹੋਂਦ ਵਿੱਚ ਆਈ ਤੇ ਉਸਦੇ ਪ੍ਰੋਗਰਾਮ ਲਗਾਤਾਰ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੇ ਹਨ ਪਹਿਲੇ ਦਿਨ ਤੋਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਦਾ ਪਿਆਰ , ਸਾਥ ਤੇ ਸਹਿਯੋਗ ਮਿਲਦਾ ਆ ਰਿਹਾ ਹੈ । ਇਸ ਸੰਸਥਾ ਦੇ ਉਹ ਮਜ਼ਬੂਤ ਥੰਮ ਹਨ ।ਅਸੀਂ ਰਿਣੀ ਹਾਂ ਇਹਨਾਂ ਦੇ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਇਹਨਾਂ ਨਾਲ ਮਿਲਕੇ ਸਾਂਝੇ ਪ੍ਰੋਗਰਾਮ ਕਰ ਰਹੇ ਹਾਂ ਜੀ । ਪੰਜਾਬ ਸਾਹਿਤ ਅਕਾਦਮੀ ਦੀ ਇਹ ਰੂਹ ਹਨ , ਬਹੁਤ ਲਗਨ , ਹਿੰਮਤ , ਸਿਰੜ , ਜਨੂੰਨ ਨਾਲ ਕੰਮ ਕਰ ਰਹੇ ਹਨ । ਸਿੱਜਦਾ ਕਰਨਾ ਤੇ ਬਣਦਾ ਹੈ ।
ਅਰਵਿੰਦਰ ਢਿੱਲੋਂ ਨੇ ਮੈਡਮ ਸੋਹਲ ਦੀ ਅਗਵਾਈ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਅਕਾਦਮੀ ਬਾਰੇ ਜਾਣਕਾਰੀ ਸਾਂਝੀ ਕੀਤੀ। ਗਿਆਨ ਸਿੰਘ ਘਈ ਨੇ ਕਵਿਤਾ ਖੂਬਸੂਰਤ ਰੂਪ ਵਿੱਚ ਪੇਸ਼ ਕੀਤੀ । ਗਿਆਨ ਸਿੰਘ ਦਰਦੀ ਨੇ ਗ਼ਜ਼ਲ ਪੇਸ਼ ਕੀਤੀ , ਡਾ ਜਸਪਾਲ ਸਿੰਘ ਦੇਸੂਵੀ ਨੇ ਆਪਣੇ ਅੰਦਾਜ਼ ਵਿੱਚ ਗ਼ਜ਼ਲ ਅਤੇ ਬਲਜਿੰਦਰ ਕੌਰ ਨੇ ਤਰੰਨਮ ਵਿਚ ਪੰਜਾਬ ਦੇ ਹਾਲਾਤ ਤੇ ਗੀਤ ਸਮਾਗਮ ਦਾ ਸਿਖਰ ਹੋ ਨਿਬੜਿਆ।ਸੁਰਜੀਤ ਕੌਰ ਨੇ ਆਪਣੀ ਕਵਿਤਾ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ।ਸ ਪ੍ਰਿਤਪਾਲ ਸਿੰਘ ਝੱਗਰ ਜੀ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ ਤੇ ਸਫ਼ਲ ਪ੍ਰੋਗਰਾਮ ਤੇ ਵਧਾਈ ਦਿੱਤੀ ।
ਸਤਿੰਦਰ ਕਾਹਲੋਂ ਅਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਦਮੀ ਨੇ ਵੀ ਦੱਸਿਆ ਕਿ ਰਮਿੰਦਰ ਰੰਮੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕੈਨੇਡਾ ਵਿਖੇ ਮਿਲਕੇ ਅੰਤਰਰਾਸ਼ਟਰੀ ਆਨ ਲਾਈਨ ਤੇ ਆਫ਼ ਲਾਈਨ ਪ੍ਰੋਗਰਾਮ ਕਰਾ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਤੇ ਅਕਾਦਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀਆਂ ਇਹਨਾਂ ਕਾਰਗੁਜ਼ਾਰੀਆਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ ।
ਹੋਰ ਕਵੀਆਂ ਵਿੱਚ ਰਿੰਟੂ ਭਾਟੀਆ , ਦੀਪਕੁਲਦੀਪ,ਪਰਮਿੰਦਰ ਸਿੰਘ ਗਿੱਲ,ਕੁਲਵੰਤ ਕੌਰ ਗੈਦੂ , ਜਗੀਰ ਸਿੰਘ ਕਾਹਲੋਂ , ਜਨਾਬ ਮਕਸੂਦ ਚੌਧਰੀ ਅਤੇ ਅਮਰਜੀਤ ਪੰਛੀ ਨੇ ਆਪਣੇ ਅੰਦਾਜ਼ ਵਿੱਚ ਗ਼ਜ਼ਲ ਦੀ ਪੇਸ਼ਕਾਰੀ ਯਾਦਗਾਰੀ ਹੋ ਨਿਬੜੀ ।
ਅਜੈਬ ਸਿੰਘ ਚੱਠਾ ਨੇ ਕਿਹਾ ਅਕਾਦਮੀ ਵਧਾਈ ਦੀ ਪਾਤਰ ਜਿਸ ਨੇ ਵੱਡੇ ਯਤਨਾਂ ਨਾਲ ਭਾਰਤ ਤੋਂ ਬਾਹਰ ਸਮਗਮਾ ਦੀ ਸ਼ਰੂਆਤ ਅਰਵਿੰਦਰ ਢਿੱਲੋਂ ਨੇ ਕੀਤੀ।ਇਸ ਲਈ ਡਾਕਟਰ ਸਰਬਜੀਤ ਕੌਰ ਸੋਹਲ ਅਤੇ ਅਰਵਿੰਦਰ ਢਿੱਲੋਂ ਨੇ ਇੱਕ ਇਤਹਾਸ ਸਿਰਜਿਆ । ਰਮਿੰਦਰ ਰੰਮੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਪੰਜਾਬ ਸਾਹਿਤ ਅਕਾਦਮੀ ਦੇ ਲਗਾਤਾਰ ਪ੍ਰੋਗਰਾਮ ਕਰਾ ਰਹੇ ਹਨ ।
ਕੁਲਦੀਪ ਕੌਰ ਪਾਹਵਾ ਨੇ ਸਮਾਗਮ ਨੂੰ ਯਾਦਗਾਰੀ ਦੱਸਿਆ ।ਅਰਵਿੰਦਰ ਢਿੱਲੋਂ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਵਿਤਾ ਦੀ ਸਮਕਾਲੀ ਸਥਿਤੀ ਦੀ ਗੱਲ ਕੀਤੀ ਅਤੇ ਸੰਸਾਰ ਵਿੱਚ ਭਾਸ਼ਾਵਾਂ ਕਿਵੇਂ ਮਰ ਰਹੀਆਂ ਹਨ ਬਾਰੇ ਦੱਸਿਆ ਕੈਨੇਡਾ ਅਤੇ ਅਮਰੀਕਾ ਦੇ ਸੰਦਰਭ ਵਿੱਚ ਗੱਲ ਸਾਂਝੀ ਕੀਤੀ।
ਮੁੱਖ ਮਹਿਮਾਨ ਪਿਆਰਾ ਸਿੰਘ ਕੁੱਦੋਵਾਲ ਨੇ ਸਮਾਗਮ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ ਤੇ ਆਏ ਹੋਏ ਸੱਭ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹਨਾਂ ਇਹ ਵੀ ਕਿਹਾ ਕਿ ਅੱਜ ਦਾ ਇਹ ਸਫਲ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ ਹੈ । ਅਤੇ ਸੋਸ਼ਲ ਮੀਡੀਆ ਦੇ ਮਹੱਤਵ ਬਾਰੇ ਦੱਸਿਆ ਇਸ ਦੌਰ ਦੀ ਕਵਿਤਾ ਦੀ ਗੱਲ ਕੀਤੀ । ਅਖੀਰ ਵਿੱਚ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋ ਮਹਿਮਾਨਾਂ ਨੂੰ ਫੁਲਕਾਰੀਆਂ ਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ।