ਚੰਡੀਗੜ੍ਹ, 2 ਜੂਨ – ਹਰਿਆਣਾ ਸਰਕਾਰ ਨੇ ਸੂਬੇ ਦੇ ਨਿਗਮ ਖੇਤਰਾਂ ਵਿਚ ਨਗਰ ਨਿਗਮਾਂ ਅਤੇ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਵਾਲੀ ਪਰਿਯੋਜਨਾਵਾਂ ਦੀ ਪ੍ਰਾਥਮਿਕਤਾ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਨਗਰ ਨਿਗਮ ਅਤੇ ਸਬੰਧਿਤ ਅਥਾਰਿਟੀ ਕਿਸੇ ਵੀ ਪਰਿਯੋਜਨਾ ਦੀ ਯੋਜਨਾ ਬਨਾਉਣ ਜਾਂ ਮੰਜੂਰੀ ਦੇ ਸਮੇਂ ਇਸ ਪ੍ਰਾਥਮਿਕਤਾ ਸੂਚੀ ਦੇ ਆਧਾਰ ‘ਤੇ ਪਰਿਯੋਜਨਾ ਦੀ ਪ੍ਰਾਥਮਿਕਤਾ ‘ਤੇ ਵਿਚਾਰ ਕਰਣਗੇ।
ਸ਼ਹਿਰੀ ਸਥਾਨਕ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ ਅੱਜ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਮਲਟੀ-ਲੇਵਲ ਪਾਰਕਿੰਗ ਦੇ ਨਿਰਮਾਣ ਅਤੇ ਬੈਂਕ ਸੁਕੇਅਰ, ਵਪਾਰਕ ਪਰਿਸਰ ਅਤੇ ਸ਼ਾਪਿੰਗ ਕੰਪਲੈਕਸ ਦੇ ਨਿਰਮਾਣ ਵਰਗੀ ਮਾਲ ਅਰਜਿਤ ਕਰਨ ਵਾਲੀ ਪਰਿਯੋਜਨਾਵਾਂ ਨੂੰ ਨਗਰ ਨਿਗਮਾਂ ਦੀ ਮਾਲ-ਅਰਜਨ ਯੋਜਨਾ ਅਨੁਸਾਰ ਲਾਗੂ ਕੀਤਾ ਜਾਵੇਗਾ, ਜਿਸ ਵਿਚ ਕਰਜਾ-ਅਧਾਰਿਤ ਨਿਧੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤਾ ਜਾ ਸਕਦਾ ਹੈ।