ਜਲੰਧਰ,-ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਅੱਜ ਇੱਥੇ ਵਿਜੀਲੈਂਸ ਜਾਂਚ ਲਈ ਪੇਸ਼ ਨਹੀਂ ਹੋਏ .
ਉਨ੍ਹਾਂ ਨੂੰ ਜੰਗੇ ਅਜ਼ਾਦੀ ਯਾਦਗਾਰੀ ਫੰਡ ਘੁਟਾਲੇ ਦੇ ਮਾਮਲੇ ਵਿੱਚ ਜਲੰਧਰ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਤਲਬ ਕੀਤਾ ਗਿਆ। ਪਰ ਬਰਜਿੰਦਰ ਸਿੰਘ ਹਮਦਰਦ ਨੇ ਕਿਸੇ ਕਾਰਨ ਵਿਜੀਲੈਂਸ ਤੋਂ ਦੂਰੀ ਬਣਾ ਕੇ ਰੱਖੀ ਅਤੇ 10 ਦਿਨ ਦੇ ਵਾਧੇ ਦੀ ਮੰਗ ਕੀਤੀ।
ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਬੁਲਾਉਣ ਲਈ ਅਜੇ ਕੋਈ ਨਵੀਂ ਤਾਰੀਖ਼ ਨਹੀਂ ਦਿੱਤੀ ਗਈ .ਇਸੇ ਦੌਰਾਨ ਕਾਂਗਰਸ ਪਾਰਟੀ ਨੇ ਬਰਜਿੰਦਰ ਸਿੰਘ ਹਮਦਰਦ ਦੀ ਹਿਮਾਇਤ ਵਿੱਚ ਪਹਿਲੀ ਜੂਨ ਨੂੰ ਜਲੰਧਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ .