ਮਲੇਰਕੋਟਲਾ, 24, ਜਨਵਰੀ, 2022:ਦਿੱਲੀ ਵਿੱਚ ਸਰਦੀਆਂ ਦਾ ਦੋਹਰਾ ਹਮਲਾ ਹੋਇਆ ਹੈ। ਜਨਵਰੀ ਮਹੀਨੇ ਵਿੱਚ ਰਿਕਾਰਡ ਤੋੜਮੀਂਹ ਪੈਣ ਤੋਂ ਬਾਅਦ ਠੰਢ ਨੇ ਜ਼ੋਰ ਫੜ ਲਿਆ ਹੈ। ਬੀਤੀ ਰਾਤ ਦਿੱਲੀ ਅਤੇ ਇਸ ਦੇਆਸਪਾਸ ਦੇ ਇਲਾਕਿਆਂ ਵਿੱਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ। ਵਿਜ਼ੀਬਿਲਟੀ ਜ਼ੀਰੋ ਦੇ
ਨੇੜੇ ਸੀ। ਦਿੱਲੀ ‘ਚ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ ਕਿ ਜਨਵਰੀ ਮਹੀਨੇ ‘ਚ 121ਸਾਲਾਂ ਦਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਮੁਤਾਬਕ ਰਾਜਧਾਨੀ ਵਿੱਚ 1901 ਤੋਂ ਬਾਅਦਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।
IMD ਮੁਤਾਬਕ, ਸ਼ਨੀਵਾਰ ਦੇਰ ਰਾਤ ਇੱਥੇ ਮੀਂਹ ਤੋਂ ਬਾਅਦ ਹੁਣ ਤੱਕ 88.2 ਮਿਲੀਮੀਟਰਬਾਰਿਸ਼ ਦਰਜ ਕੀਤੀ ਗਈ, ਪਾਲਮ ਵਿੱਚ 110 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਇਸਸਾਲ 1901 ਤੋਂ ਬਾਅਦ ਜਨਵਰੀ ਮਹੀਨੇ ਵਿੱਚ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਇਸ ਤੋਂਪਹਿਲਾਂ ਜਨਵਰੀ 1989 ਵਿੱਚ 73.7 ਮਿਲੀਮੀਟਰ ਮੀਂਹ ਪਿਆ ਸੀ।ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹਿਮਾਲਿਆ ਖੇਤਰ ‘ਚ ਹਲਕੀ ਤੋਂ
ਦਰਮਿਆਨੀ ਬਾਰਿਸ਼ ਕਾਰਨ ਦਿੱਲੀ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗਨੇ ਪਹਿਲਾਂ ਹੀ ਕਿਹਾ ਸੀ ਕਿ ਪੱਛਮੀ ਗੜਬੜੀ ਕਾਰਨ 21 ਤੋਂ 23 ਜਨਵਰੀ ਤੱਕ ਪੰਜਾਬ,ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਵਿਆਪਕ ਮੀਂਹਪੈਣ ਦੀ ਸੰਭਾਵਨਾ ਹੈ। ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਭਾਰੀਮੀਂਹ ਦਰਜ ਕੀਤਾ ਗਿਆ, ਹਾਲਾਂਕਿ ਦੋਵਾਂ ਸੂਬਿਆਂ ‘ਚ ਘੱਟੋ-ਘੱਟ ਤਾਪਮਾਨ ਆਮ ਜਾਂ ਆਮ
ਨਾਲੋਂ ਵੱਧ ਰਿਹਾ।
ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ ਦਾ ਦੌਰ ਜਾਰੀ
ਆਈਐਮਡੀ ਅਨੁਸਾਰ ਉੱਤਰੀ ਪੱਛਮੀ ਅਤੇ ਮੱਧ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 3-4ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਜੰਮੂ-ਕਸ਼ਮੀਰ ‘ਚ ਭਾਰੀਬਰਫਬਾਰੀ ਜਾਰੀ ਹੈ। ਕੁਲਗਾਮ ਦੇ ਉੱਚਾਈ ਵਾਲੇ ਇਲਾਕਿਆਂ ‘ਚ ਭਾਰੀ ਬਰਫਬਾਰੀ ਨੇ ਲੋਕਾਂਨੂੰ ਪਰੇਸ਼ਾਨ ਕਰ ਰੱਖਿਆ ਹੈ, ਉਥੇ ਹੀ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚਬਾਰਿਸ਼ ਕਾਰਨ ਠੰਢ ਵਧ ਗਈ ਹੈ।
ਇਸ ਦੇ ਨਾਲ ਹੀ ਹਿਮਾਚਲ ‘ਚ ਬਰਫਬਾਰੀ ਦਾ ਦੌਰ ਜਾਰੀ ਹੈ। ਸ਼ਿਮਲਾ ‘ਚ ਸੀਜ਼ਨ ਦੀ ਤੀਜੀ ਬਰਫਬਾਰੀ ਹੋਈ। ਬਰਫਬਾਰੀ ਕਾਰਨ ਦੋ ਰਾਸ਼ਟਰੀ ਰਾਜਮਾਰਗ ਅਤੇ 147 ਸੜਕਾਂ ਬੰਦ ਹੋ ਗਈਆਂ। ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ।