ਬਠਿੰਡਾ,20ਜਨਵਰੀ2022:ਭਾਜਪਾ ਨੇਤਾ ਵੀਨੂੰ ਗੋਇਲ ਦੀ ਅਗਵਾਈ ਹੇਠ ਅੱਜ ਭਾਗੂ ਰੋਡ ਤੇ ਸਥਿਤ ਦਫ਼ਤਰ ਵਿੱਚ ਬੈਠਕ ਦੌਰਾਨ ਕਰੀਬ ਦੋ ਦਰਜਨ ਪਰਵਾਰਾਂ ਨੇ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕੀਤੀ। ਵੀਨੂੰ ਗੋਇਲ ਭਾਜਪਾ ਤਰਫੋਂ ਵਿਧਾਨ ਸਭਾ ਟਿਕਟ ਦੀ ਦਾਵੇਦਾਰ ਹੈ ਅਤੇ ਸਾਲ 2013 ਤੋਂ ਹੀ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਅੱਜ ਨਾਰਥ ਸਟੇਟ ਵਿੱਚ ਵੀ ਬੈਠਕ ਨੂੰ ਸੰਬੋਧਨ ਕੀਤਾ ।
ਵੀਨੂੰ ਗੋਇਲ ਨੇ ਕਿਹਾ ਕਿ ਨਸ਼ਾ, ਬੇਰੋਜਗਾਰੀ ਅਤੇ ਅਪਰਾਧਾਂ ’ਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਵਲ ਭਾਜਪਾ ਹੀ ਪੰਜਾਬ ਨੂੰ ਖੁਸ਼ਹਾਲ ਬਣਾਾ ਸਕਦੀ ਹੈ ਅਤੇ ਪੰਜਾਬ ਵਾਸੀਆਂ ਨੂੰ ਵੀ ਭਾਜਪਾ ਵਿੱਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਲਈ ਭਾਜਪਾ ਉਦਯੋਗਿਕ ਤਰੱਕੀ ਲਈ ਅਮਨ ਸ਼ਾਂਤੀ ਅਤੇ ਸਦਭਾਵਨਾ ਨੂੰ ਧਿਆਨ ਵਿੱਚ ਰੱਖੇਗੀ। ਇਸ ਦੌਰਾਨ ਭਾਜਪਾ ਦੇ ਸੰਤੋਸ਼ ਸ਼ਰਮਾ, ਪਿੰਕੀ ਬਰਾੜ, ਰੀਨਾ ਤਿਵਾੜੀ, ਪਰਮਿੰਦਰ ਕੌਰ, ਅਨੂੰ ਗਰਗ, ਕਿਰਨ ਗਰਗ ਅਤੇ ਇਲਾਕਾ ਨਿਵਾਸੀ ਮੌਜੂਦ ਸਨ ।