ਦੁਮਕਾ, 14 ਜਨਵਰੀ – ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਜਾਮਾ ਬਲਾਕ ਦੇ ਜਰਮੁੰਡੀ, ਦੁਮਕਾ ਅਤੇ ਸ਼ਿਕਾਰੀਪਾੜਾ ਬਲਾਕਾਂ ਦੇ 39 ਵਿਦਿਆਰਥੀ ਅਤੇ ਤਿੰਨ ਅਧਿਆਪਕ ਕੋਰੋਨਾ ਪਾਜ਼ੇਟਿਵ ਮਿਲੇ ਹਨ। ਦੁਮਕਾ ਦੇ ਮੁੱਖ ਮੈਡੀਕਲ ਅਧਿਕਾਰੀ ਬੱਚਾ ਪ੍ਰਸਾਦ ਸਿੰਘ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇੰਨੀ ਵੱਡੀ ਗਿਣਤੀ ਵਿੱਚ 11 ਤੋਂ 18 ਸਾਲ ਦੇ 34 ਸਕੂਲੀ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜਾਮਾ ਤੋਂ ਇਲਾਵਾ ਜਰਮੁੰਡੀ, ਦੁਮਕਾ ਅਤੇ ਸ਼ਿਕਾਰੀਪਾੜਾ ਬਲਾਕ ਦੇ ਵੀ 6 ਤੋਂ 14 ਉਮਰ ਦੇ 5 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਮਿਲਾ ਕੇ ਇੱਕ ਦਿਨ ਵਿੱਚ 39 ਬੱਚੇ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਰ. ਟੀ. ਪੀ. ਸੀ. ਆਰ. ਜਾਂਚ ਵਿੱਚ ਪੀੜਤ ਪਾਏ ਗਏ ਹਨ। ਸਰਕਾਰ ਨੇ ਇਨ੍ਹਾਂ ਸਕੂਲਾਂ ਵਿੱਚ ਹੋਰ ਵਿਅਕਤੀਆਂ ਦੀ ਵੀ ਕੋਰੋਨਾ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ।