ਨਵੀਂ ਦਿੱਲੀ, 31 ਦਸੰਬਰ, 2021: ਕੌਮੀ ਜਾਂਚ ਏਜੰਸੀ (ਐਨ ਆਈ ਏ) ਦੀ ਇਕ ਟੀਮ ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਮੁਲਜ਼ਮ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛ ਗਿੱਛ ਕਰਨ ਵਾਸਤੇ ਜਰਮਨੀ ਜਾਵੇਗੀ। ਇਹ ਪ੍ਰਗਟਾਵਾ ਇਕ ਸੀਨੀਅਰ ਅਫਸਰ ਨੇ ਕੀਤਾ ਹੈ।
ਏ ਐਨ ਆਈ ਏਜੰਸੀ ਦੀ ਰੀਪੋਰਟ ਮਮੁਤਾਬਿਕ ਉਕਤ ਅਫਸਰ ਨੇ ਕਿਹਾ ਕਿ ਐਨ ਆਈ ਏ ਮੁਲਤਾਨੀ ਨੂੰ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕਰੇਗੀ ਪਰ ਇਸ ਤੋਂ ਪਹਿਲਾਂ ਏਜੰਸੀ ਵੱਲੋਂ ਮੁਲਤਾਨੀ ਤੇ ਹੋਰਨਾਂ ਦੇ ਖਿਲਾਫ ਯੂ ਏ ਪੀ ਏ ਤੇ ਆਈ ਪੀ ਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਸਿੱਖਸ ਫਾਰ ਜਸਟਿਸ ’ਤੇ ਭਾਰਤ ਵਿਚ ਪਾਬੰਦੀ ਲੱਗੀ ਹੋਈ ਹੈ। ਇਸ ਖਾਲਿਸਤਾਨੀ ਹਮਾਇਤੀ ਜਥੇਬੰਦੀ ’ਤੇਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣ ਤੇ ਆਪਣਾ ਏਜੰਡੇ ਤੇ ਅਤਿਵਾਦੀ ਗਤੀਵਿਧੀਆਂ ਨੁੰ ਹੁਲਾਰਾ ਦੇਣ ਵਾਸਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਪੰਜਾਬ ਚੋਣਾਂ ਤੋਂ ਐਨ ਪਹਿਲਾਂਹੀ ਸੂਬੇ ਵਿਚ ਸ਼ਾਂਤੀ ਭੰਗ ਕਰਨ ਦੇ ਯਤਨ ਤੇਜ਼ ਹੋ ਗਏ ਹਨ।
ਅਫਸਰ ਮੁਤਾਬਕ ਜਰਮਨੀ ਪੁਲਿਸ ਨੇ ਮੁਲਤਾਨੀ ਨੂੰ ਹਿਰਾਸਤ ਵਿਚ ਲਿਆ ਹੈ ਤੇ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਐਫ ਆਈ ਆਰ ਦਰਜ ਕਰਨ ਤੋਂਬਾਅਦ ਐਨ ਆਈ ਟੀ ਦੀ ਜਰਮਨੀ ਜਾ ਕੇ ਮੁਲਤਾਨੀ ਤੋਂ ਪੁੱਛ ਗਿੱਛ ਕਰੇਗੀ। ਐਨ ਆਈ ਏ ਨੇ ਆਪਣੇ ਕੋਲ ਇਸ ਗੱਲ ਦੇ ਠੋਸ ਸਬੂਤ ਹੋਣ ਡਾ ਦਾਆਵਾ ਕੀਤਾ ਹੈ ਕਿ ਮੁਲਤਾਨੀ ਦਾ ਸੰਬੰਧ ਲੁਧਿਆਣਾ ਬੰਬ ਧਮਾਕੇ ਨਾਲ ਹੈ। ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :