ਚੰਡੀਗੜ੍ਹ, 28 ਦਸੰਬਰ, 2021: ਜਰਮਨੀ ਵਿਚ ਪੁਲਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਸੰਬੰਧ ਵਿਚ ਜਸਵਿੰਦਰ ਸਿੰਘ ਮੁਲਤਾਨੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਤਾਨੀ ਦਾ ਸੰਬੰਧ ਪਾਬੰਦੀਸ਼ੁਦਾ ਜਸਟਿਸ ਫਾਰ ਸਿੱਖਸ ਨਾਲ ਦੱਸਿਆ ਜਾ ਰਿਹਾ ਹੈ।
ਨਿਊਜ਼ 18 ਦੀ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੁਲਤਾਨੀ ਨੇ ਹੀ ਲੁਧਿਆਣਾ ਬੰਬ ਧਮਾਕੇ ਦੀ ਸਾਜ਼ਿਸ਼ ਰਚੀ ਤੇ ਉਹ ਦਿੱਲੀ ਤੇ ਮੁੰਬਈ ਸਮੇਤ ਹੋਰ ਥਾਵਾਂ ’ਤੇ ਵੀ ਧਮਾਕੇ ਕਰਨ ਦੀ ਯੋਜਨਾ ਘੜ ਰਿਹਾ ਸੀ। ਮੁਲਤਾਨੀ ਨੁੰ ਫੈਡਰਲ ਪੁਲਿਸ ਨੇ ਕੇਂਦਰੀ ਜਰਮਨੀ ਵਿਚ ਅਰਫਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸਦੀ ਗ੍ਰਿਫਤਾਰੀ ਭਾਰਤ ਦੀ ਨਰੇਂਦਰ ਮੋਦੀ ਸਰਕਾਰ ਵੱਲੋਂ ਬੇਨਤੀ ਕਰਨ ਤੋਂ ਬਾਅਦ ਕੀਤੀ ਗਈ ਹੈ।
ਮੂਲ ਰੂਪ ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਮੁਲਤਾਨੀ ਨੂੰ ਐਸ ਜੇ ਐਫ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।