505 ਕਿਲੋ ਡੋਡਾ ਪੋਸਟ, 265 ਕਿਲੋ ਗਾਂਜਾ ਪੱਤੀ ਤੇ 2 ਕਿਲੋ 962 ਗ੍ਰਾਮ ਅਫੀਮ
ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰੀ ਦੇ ਸਮੂਹਾਂ ਦੇ ਮੰਸੂਬਿਆਂ ਨੂੰ ਅਸਫਲ ਕਰਦੇ ਹੋਏ ਭਿਵਾਨੀ ਅਤੇ ਨੁੰਹ ਜਿਲ੍ਹਿਆਂ ਤੋਂ ਟਰੱਕਾਂ ਵਿਚ ਤਸਕਰੀ ਕਰ ਲੈ ਜਾਇਆ ਜਾ ਰਿਹਾ 505 ਕਿਲੋਗ੍ਰਾਮ ਡੋਡਾ ਪੋਸਟ, 2 ਕਿਲੋ 90 ਗ੍ਰਾਮ 962 ਗ੍ਰਾਮ ਅਫੀਮ ਅਤੇ 265 ਕਿਲੋ ਤੋਂ ਵੱਧ ਗਾਂਜਾ ਪੱਤੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤਕ ਹਰਿਆਣਾ ਤੋਂ ਤਿੰਨ ਅਤੇ ਪੰਜਾਬ ਤੋਂ ਇਕ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੀ ਘਟਨਾ ਵਿਚ ਪੁਲਿਸ ਟੀਮ ਨੂੰ ਬੱਸ ਅੱਡਾ ਨਿਮਡੀਵਾਲਾ ਦੇ ਕੋਲ ਪੇਟਰੋਲਿੰਗ ਅਤੇ ਚੈਕਿੰਗ ਦੌਰਾਨ ਸੂਚਨਾ ਮਿਲੀ ਕਿ ਇਕ ਟਰੱਕ ਵਿਚ ਦਾਦਰੀ ਦੇ ਵੱਲ ਭਾਰਤੀ ਗਿਣਤੀ ਵਿਚ ਨਸ਼ੀਲੇ ਪਦਾਰਥ ਲਿਆਇਆ ਜਾ ਰਿਹਾ ਹੈ। ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਇਕ ਢਾਬੇ ਦੇ ਕੋਲ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਦਾਦਰੀ ਦੇ ਵੱਲੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ‘ਤੇ 2 ਕਿਲੋ 962 ਗ੍ਰਾਮ ਅਫੀਮ ਬਰਾਮਦ ਹੋਇਆ। ਪੁਲਿਸ ਨਫੇ ਗੰਭੀਰ ਜਾਂਚ ਦੇ ਬਾਅਦ ਟਰੱਕ ਵਿਚ ਪੈਕ ਕੀਤੇ ਗਏ 800 ਦਾਲ ਦੇ ਬੋਰੇ ਦੇ ਵਿਚ ਛੁਪੇ 34 ਪਲਾਸਟਿਕ ਬੈਗ ਵੀ ਬਰਾਮਦ ਕੀਤੇ ਜਿਨ੍ਹਾਂ ਵਿਚ ਕੁੱਲ 505 ਕਿਲੋ 738 ਗ੍ਰਾਮ ਡੋਡਾ ਪੋਸਤ ਭਰਿਆ ਸੀ।ਪ੍ਰਾਥਮਿਕ ਜਾਂਚ ਵਿਚ ਖੁਲਾਸਾ ਹੋਇਆ ਕਿ ਜਬਤ ਨਸ਼ੀਲੇ ਪਦਾਰਥ ਦੀ ਸਪਲਾਈ ਉੱਤ ਪ੍ਰਦੇਸ਼ ਵਿਚ ਕੀਤੀ ਜਾਣੀ ਸੀ। ਗਿਰਫਤਾਰ ਕੀਤੇ ਗਏ ਡਰਾਈਵਰ ਅਤੇ ਕਲੀਨਰ ਨੂੰ ਪ੍ਰਤੀ ਚੱਕਰ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਣ ਦੇ ਲਈ ਵੱਖ-ਵੱਖ 20,000 ਰੁਪਏ ਦਿੱਤੇ ਜਾਂਦੇ ਸਨ। ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਅੰਬਾਲਾ ਨਿਵਾਸੀ ਪਰਮਜੀਤ ਸਿੰਘ ਉਫ ਕਾਲਾ ਅਤੇ ਮੋਹਾਨੀ ਦੇ ਬਲਦੇਵ ਸਿੰਘ ਵਜੋ ਹੋਈ ਹੈ।ਦੂਜੀ ਘਟਨਾ ਵਿਚ ਪੁਲਿਸ ਨੇ ਨੁੰਹ ਜਿਲ੍ਹੇ ਵਿਚ ਕਾਜੂ ਬੁਰਾਦਾ ਦੇ ਕੱਟਿਆਂ ਦੇ ਹੇਠਾਂ ਛੁਪਾ ਕੇ ਤਸਕਰੀ ਕੀਤੇ ਜਾ ਰਹੇ 265 ਕਿਲੋ 400 ਗ੍ਰਾਮ ਗਾਂਜਾ ਪੱਤੀ ਜਬਤ ਕਰ ਇਸ ਸਿਲਸਿਲੇ ਵਿਚ ਦੋ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਜਬਤ ਨਸ਼ੀਲੇ ਪਦਾਰਥ ਰਾਜਸਤਾਨ ਨੰਬਰ ਦੇ ਟਰੱਕ ਵਿਚ ਕਾਨਪੁਰ, ਉੱਤਰ ਪ੍ਰਦੇਸ਼ ਤੋਂ ਭਰਕੇ ਨੁੰਹ ਹੁੰਦੇ ਹੋਏ ਲੈ ਜਾਇਆ ਜਾ ਰਿਹਾ ਸੀ।ਉੱਤਰ ਪ੍ਰਦੇਸ਼ ਤੋਂ ਭਾਰੀ ਗਿਣਤੀ ਵਿਚ ਨਸ਼ੀਲਾ ਪਦਾਰਥ ਲਿਆਏ ਜਾਣ ਦੀ ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਤੁਰੰਤ ਨਾਕਾ ਸਥਾਪਤ ਕਰ ਟਰੱਕ ਵਿਚ ਸਵਾਰ ਦੋ ਲੋਕਾਂ ਨੂੰ ਫੜ ਕੇ 265 ਕਿਲੋ 400 ਗ੍ਰਾਮ ਨਸ਼ੀਲਾ ਪਦਾਰਥ ਜਬਤ ਕੀਤਾ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਨੁੰਹ ਜਿਲ੍ਹੇ ਦੇ ਗੁਰਨਾਵਤ ਨਿਵਾਸੀ ਸਲੀਮ ਅਤੇ ਅਖਲਾਕ ਵਜੋ ਹੋਈ।ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਪਾ੍ਰਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਿਆਂ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ।ਇਥ ਹੋਰ ਮਾਮਲੇ ਵਿਚ, ਰੋਹਤਕ ਵਿਚ ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਮੁਕੇਸ਼ਦਾਸ ਵਜੋ ਪਹੁੰਚਾਉਣ ਜਾਣ ਵਾਲੇ ਬਿਹਾਰ ਨਿਵਾਸੀ ਦੇ ਕਬਜੇ ਤੋਂ 10 ਕਿਲੋ 130 ਗ੍ਰਾਮ ਗਾਂਜਾ ਜਬਤ ਕੀਤਾ ਹੈ।