ਜੰਮੂ, 14 ਦਸੰਬਰ -ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਅੱਤਵਾਦੀ ਕੋਲੋਂ ਏ. ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਈਆਂ ਹਨ। ਜੰਮੂ ਸਥਿਤ ਰੱਖਿਆ ਲੈਫਟੀਨੈਂਟ ਕਰਨਲ ਦੇਵੇਂਦ ਆਨੰਦ ਨੇ ਦੱਸਿਆ ਕਿ ਪੁੰਛ ਦੇ ਬੇਹਰਾਮਗਾਲਾ ਦੇ ਡੋਰੀ ਢੋਕ ਇਲਾਕੇ ਵਿੱਚ ਫ਼ੌਜ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਇੱਕ ਸਫ਼ਲ ਸੰਯੁਕਤ ਮੁਹਿੰਮ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਉਸ ਕੋਲੋਂ ਇੱਕ ਏ. ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਵਿਸ਼ੇਸ਼ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਤੜਕੇ ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ਤੇ ਗੋਲੀਆਂ ਚਲਾਉਂਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਹਾਂ ਪਾਸੇ ਹੋਈ ਗੋਲੀਬਾਰੀ ਵਿੱਚ ਅੱਤਵਾਦੀ ਢੇਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀ ਕੋਲੋਂ ਇੱਕ ਏ. ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਅਤੇ ਕੁਝ ਪੈਕੇਟ ਬਰਾਮਦ ਹੋਏ ਹਨ।