ਸਰੀ, 14 ਦਸੰਬਰ 2021- ਕੈਨੇਡਾ ਦੇ ਚੋਟੀ ਦੇ ਡਾਕਟਰਾਂ ਵੱਲੋਂ ਫੈਡਰਲ ਸਰਕਾਰ ਨੂੰ ਆਪਣੀ ਜਨਤਕ ਸਿਹਤ ਪ੍ਰਣਾਲੀ ਬਦਲਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਭਵਿੱਖ ਅਤੇ ਮੌਜੂਦਾ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕੇ।
ਚੀਫ ਪਬਲਿਕ ਹੈਲਥ ਅਫਸਰ ਡਾ. ਥੇਰੇਸਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਕੈਨੇਡਾ ਵਿੱਚ “ਜਨਤਕ ਸਿਹਤ ਦੇ ਨਵੀਨੀਕਰਨ” ਦੀ ਲੋੜ ਦਾ ਸੱਦਾ ਦਿੱਤਾ ਹੈ। ਇਸ ਵਿੱਚ ਕੈਨੇਡਾ ਦੇ ਜਨਤਕ ਸਿਹਤ ਡੇਟਾ ਇਕੱਤਰ ਕਰਨ ਅਤੇ ਨਿਗਰਾਨੀ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਹੈ ਕਿ ਮਹਾਂਮਾਰੀ ਬਾਰੇ ਡੇਟਾ ਇਕੱਠਾ ਕਰਨ ਦੀ ਕੈਨੇਡਾ ਦੀ ਯੋਗਤਾ ਵਿਚਲੇ ਖੱਪੇ ਕਾਰਨ ਕਾਫੀ ਰੁਕਾਵਟ ਹੋਈ ਹੈ। ਉਨ੍ਹਾਂ ਸਰਕਾਰ ਨੂੰ ਐਮਰਜੈਂਸੀ ਲੰਘ ਜਾਣ ਤੋਂ ਬਾਅਦ ਜਨਤਕ ਸਿਹਤ ਫੰਡਾਂ ਨੂੰ ਵਾਪਸ ਨਾ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਅਕਸਰ ਕਰਦੀ ਹੈ,ਉਸ ਨਾਲ ਅਗਲੇ ਸੰਕਟ ਦੀ ਸ਼ੁਰੂਆਤ ਵਿੱਚ ਕੈਨੇਡਾ ਨੂੰ ਨੁਕਸਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਸਿਫ਼ਾਰਸ਼ਾਂ ਡਾ. ਟੈਮ ਦੀ ਸਾਲਾਨਾ ਰਿਪੋਰਟ ਦਾ ਹਿੱਸਾ ਹਨ,ਜੋ ਅੱਜ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਦੁਆਰਾ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੀ ਗਈਆਂ ਸਨ।