ਪਹਿਲੀ ਤੋਂ ਦੱਸਵੀਂ ਕਲਾਸ ਤਕ ਦੇ ਕੋਰਸ ਵਿਚ ਇਸੀ ਸਾਲ ਤੋਂ ਯੋਗ ਸ਼ਾਮਿਲ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬੇ ਵਿਚ ਇਸ ਸਾਲ 1000 ਯੋਗ ਅਤੇ ਵਿਯਾਮਸ਼ਾਲਾਵਾਂ ਸਥਾਪਤ ਕਰਨ ਦੀ ਦਿਸ਼ਾ ਵਿਚ ਕਾਰਜ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿੱਚੋਂ 500 ਵਿਯਾਮਸ਼ਾਲਾਵਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ, ਸੂਬੇ ਵਿਚ 1000 ਯੋਗ ਅਧਿਆਪਕ ਅਤੇ 22 ਯੋੋਗ ਕੋਚ ਵੀ ਜਲਦੀ ਹੀ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਯੋਗ ਹਰੇਕ ਵਿਅਕਤੀ ਦੇ ਜੀਵਨ ਦਾ ਅਭਿੰਨ ਅੰਗ ਬਣੇ ਇਸ ਦੇ ਲਈ ਪਹਿਲੀ ਤੋਂ ਦੱਸਵੀਂ ਤਕ ਦੇ ਵਿਦਿਆਰਥੀਆਂ ਦੇ ਕੋਰਸ ਵਿਚ ਯੋਗ ਨੂੰ ਇਸੀ ਸਾਲ ਤੋਂ ਸ਼ਾਮਿਲ ਕੀਤਾ ਗਿਆ ਹੈ।ਮੁੱਖ ਮੰਤਰੀ ਅੱਜ 7ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਹਿਸ ਮੌਕੇ ‘ਤੇ ਫਿੱਟ ਇੰਡੀਆ ਸੰਦੇਸ਼ ਦੇ ਨਾਲ ਹਰਿਆਣਾ ਵਿਚ 1100 ਸਥਾਨਾਂ ‘ਤੇ 55 ਹਜਾਰ ਤੋਂ ਵੱਧ ਲੋਕਾਂ ਨੇ ਯੋਗਾਸਨ ਦਾ ਅਭਿਆਸ ਕਰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਸੋਗ ਕਲੈਂਡਰ ਅਤੇ ਕੋਵਿਡ ਦੌਰਾਨ ਕਿਹੜੇ-ਕਿਹੜੇ ਯੋਗ ਕਰਨੇ ਚਾਹੀਦੇ ਹਨ ਇਸ ਦੀ ਜਾਣਕਾਰੀ ਦੇਣ ਵਾਲੀ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ।ਇਸ ਮੌਕੇ ‘ਤੇ ਹਰਿਆਣਾ ਯੋਗ ਆਯੋਗ ਦੇ ਚੇਅਰਮੈਨ ਡਾ. ਜੈਵੀਰ ਆਰਿਆ ਨੇ ਮੁੱਖ ਮੰਤਰੀ ਨਿਵਾਸ ‘ਤੇ ਆਯੋਜਿਤ ਪੋ੍ਰਗ੍ਰਾਮ ਵਿਚ ਯੋਗਾ ਅਭਿਆਸ ਕਰਵਾਇਆ, ਜਿਸ ਦਾ ਪੂਰੇ ਸੂਬੇ ਵਿਚ ਸਿੱਧਾ ਪ੍ਰਸਾਰਣ ਕੀਤਾ ਗਿਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯੋਗ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਸਰਕਾਰ ਨੇ ਹਰਿਆਣਾ ਯੋਗ ਆਯੋਗ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਵਿਚ ਦੇਸ਼ ਦਾ ਪਹਿਲੀ ਆਯੂਸ਼ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ ਅਤੇ ਸੂਬੇ ਵਿਚ 407 ਆਯੂਸ਼ ਫਿਸਪੈਂਸਰੀਆਂ ਵਿਚ ਵੈਲਨੈਸ ਸਂੈਟਰ ਖੋਲੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਆਯੂਸ਼ ਵਿਭਾਗ ਦੀ ਬਹੁਤ ਸਾਰੇ ਯੋਜਨਾਵਾਂ ਚਲ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਜੀਵਨ ਨੂੱ ਪਾਣੀ ਤੇ ਆਕਸੀਜਨ ਦੀ ਤਰ੍ਹਾ ਹੀ ਯੋਗ ਦੀ ਜਰੂਰਤ ਹੈ। ਬਚਪਨ ਤੋਂ ਹੀ ਯੋਗ ਸਾਡੇ ਜੀਵਨ ਦਾ ਅਭਿੰਨ ਅੰਗ ਬਣ ਅਤੇ ਇਸ ਦਾ ਰੋਜਾਨਾ ਅਭਿਆਸ ਕਰਨ ਤਾਂ ਜੋ ਸੂਬੇ ਦਾ ਹਰ ਨਾਗਰਿਕ ਸਿਹਤਮੰਦ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਪੂਰੇ ਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਸੰਕ੍ਰਮਣ ਰੋਧੀ ਵੈਕਸਿਨ ਦਾ ਟੀਕਾ ਲਗਾਉਣ ਦਾ ਵੱਡੀ ਮੁਹਿੰਮ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਪੂਰੇ ਦੇਸ਼ ਵਿਚ ਇਹ ਟੀਕਾ ਕੇਂਦਰ ਸਰਕਾਰ ਦੇ ਵੱਲੋਂ ਲਗਾਇਆ ਜਾ ਰਿਹਾ ਹੈ। ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਮੁਫਤ ਵੈਕਸਿਨ ਲਗਾਉਣ ਲਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ।ਮੁੱਖ ਮੰਤਰੀ ਨੇ ਦਸਿਆ ਕਿ ਯੋਗ ਦਿਵਸ ਦੇ ਮੌਕੇ ‘ਤੇ ਹਰਿਆਣਾ ਵਿਚ ਵੀ ਮੇਗਾ ਵੈਕਸੀਨੇਸ਼ਨ ਮੁਹਿੰਮ ਚਲਾਈ ਗਈ ਹੈ ਜਿਸ ਵਿਚ ਢਾਈ ਲੱਖ ਲੋਕਾਂ ਨੂੰ ਫਰੀ ਵੈਕਸਿਨ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਰੋਧੀ ਵੈਕਸਿਨ ਦੀ ਦੋਨੋਂ ਖੁਰਾਕ ਜਰੂਰ ਲਗਵਾਉਣ ਤਾਂ ਜੋ ਕੋਵਿਡ ਦੀ ਤੀਜੀ ਲਹਿਰ ਦੀ ਚਿੰਤਾ ਤੋੋ ਬਚਿਆ ਜਾ ਸਕੇ।ਇਸ ਮੌਕੇ ‘ਤੇ ਸ਼ਿਵ ਧੁਨ ‘ਤੇ ਯੋਗ ਵਿਦਿਆਰਥੀਆਂ ਨੇ ਯੋਗ ਦੀ ਵੱਖ-ਵੱਖ ਮੁਸ਼ਕਲ ਆਸਨ ਦਾ ਪ੍ਰਦਰਸ਼ਣ ਕੀਤਾ। ਇਸ ਦੌਰਾਨ ਹਲਕੀ ਕਸਰਤ ਦੇ ਬਾਅਦ ਕਪਾਲਭਾਰਤੀ, ਅਲੋਮ-ਵਿਲੋਮ, ਸ਼ੀਤਲੀ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ ਦੇ ਨਾਲ ਹੀ ਵਜ੍ਰਾਸਨ, ਅਦ੍ਰਵਚੱੱਕਾਸਨ ਆਦਿ ਕਈ ਆਸਨਾ ਦਾ ਅਭਿਆਸ ਕਰਵਾਇਆ ਗਿਆ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀਅ ਅਤੇ ਯੋਗ ਆਯੋਗ ਦੇ ਅਧਿਕਾਰੀ ਮੌਜੂਦ ਸਨ।