ਸੰਗਰੂਰ, 12 ਨਵੰਬਰ, 2021: ਅੱਜ ਵਿਧਾਨ ਸਭਾ ਚੋਣ ਹਲਕਾ ਸੰਗਰੂਰ 108 ਦੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਸਥਿਤ ਬੂਥ ਨੰਬਰ 45 ਅਤੇ ਬੂਥ ਨੰਬਰ 46 ‘ਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੇ ਆਦੇਸ਼ਾਂ ਅਨੁਸਾਰ ਸਵੀਪ ਕੈਂਪ ਦੌਰਾਨ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਬੰਧਤ ਬੂਥਾਂ ਦੇ ਬੀ.ਐਲ.ਓ ਰਾਜਵੀਰ ਸ਼ਰਮਾ, ਬੀ.ਐਲ.ਓ ਸੁਖਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਆ ਗਿਆ ਅਤੇ ਆਨਲਾਈਨ ਵੋਟਰ ਹੈਲਪਲਾਈਨ ਐਪ ਤੇ ਨਵੀਂ ਵੋਟ ਬਣਾਉਣ, ਵੋਟਰ ਕਾਰਡ ਵਿੱਚ ਕਿਸੇ ਤਰਾਂ ਦੀ ਸੋਧ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਸਵੀਪ ਕੈਂਪ ਵਿੱਚ ਸ਼੍ਰੀ ਇੰਦਰਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਸਵੀਪ ਕੈਂਪ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ 20 ਅਤੇ 21 ਨਵੰਬਰ ਨੂੰ ਹਰ ਬੂਥ ਤੇ ਲੱਗਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਵੋਟ ਬਣਾਉਣ ਲਈ ਕਿਹਾ ਗਿਆ।
ਇਸ ਮੌਕੇ ਹਾਜਿਰ ਨੌਜਵਾਨਾਂ ਨੇ ਚੋਣ ਕਮਿਸ਼ਨ ਵੱਲੋਂ ਆਨਲਾਈਨ ਐਪ ਰਾਹੀਂ ਨਵੀਆਂ ਵੋਟਾਂ ਬਣਾਉਣ ਅਤੇ ਸੁਧਾਈ ਦੇ ਕੰਮ ਕਰਵਾਉਣ ਵਿੱਚ ਹੋਰ ਸੌਖੇ ਤਰੀਕੇ ਨਾਲ ਵੋਟਰ ਕਾਰਡ ਸਬੰਧੀ ਆਪਣੇ ਕੰਮ ਜਲਦੀ ਕਰਵਾਉਣ ਲਈ ਕੀਤੇ ਉਪਰਾਲਿਆਂ ਦੀ ਭਰਪੂਰ ਸਰਾਹਣਾ ਕੀਤੀ ਗਈ।
ਇਸ ਮੌਕੇ ਬੂਥ ਨੰਬਰ 45 ਸੁਖਪਾਲ ਸਿੰਘ ਬੀ.ਐਲ.ਓੁ, ਬੂਥ ਨੰਬਰ 46 ਰਾਜਵੀਰ ਸ਼ਰਮਾ ਬੀ.ਐਲ.ਓ ਵੱਲੋਂ ਦੱਸਿਆ ਗਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੇ ਫਾਰਮ ਨੰਬਰ 6, 7, 8, 8 (ੳ) ਆਦਿ ਤੁਰੰਤ ਆਨਲਾਈਨ ਕੀਤੇ ਜਾਂਦੇ ਹਨ ਅਤੇ ਬੀ.ਐਲ.ਓਜ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਉਪਲੱਬਧ ਕਰਵਾਈ ਗਰੁਡਾ ਐਪ ਰਾਹੀਂ ਇਹ ਸਾਰੇ ਕੰਮ ਹੋਰ ਸੌਖੇ ਤੇ ਸਰਲ ਹੋਣ ਦੇ ਨਾਲ ਵੋਟਰ ਕਾਰਡ ਵਿੱਚ ਨਾਮ ਜਾ ਰਿਸ਼ਤੇਦਾਰ ਦੇ ਨਾਮ ਨਾਲ ਸਬੰਧਤ ਹੋਣ ਵਾਲੀਆਂ ਗਲਤੀਆਂ ਨਾ ਮਾਤਰ ਰਹਿ ਗਈਆਂ ਹਨ।
ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਮਿਤੀ 20 ਅਤੇ 21 ਨਵੰਬਰ ਨੂੰ ਵੋਟਰ ਸੁਧਾਈ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਪੁਰਾਣੇ ਵੋਟਰਾਂ ਤੇ ਨਵੀਆਂ ਵੋਟਾਂ ਬਣਵਾਉਣ ਵਾਲੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਲਗਾਤਾਰ ਅਨਾਊਂਸਮੈਂਟ ਕਰਵਾਕੇ ਜਾਣੂੰ ਕਰਵਾਇਆ ਜਾ ਰਿਹਾ ਹੈ ਤਾਂ ਜੋ ਭਾਰਤੀ ਚੋਣ ਕਮਿਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਸਕੇ।