ਕੈਲਗਰੀ, 12 ਨਵੰਬਰ 2021 : ਕੈਨੇਡਾ ਭਰ ਦੇ ਨਾਲ ਨਾਲ ਕੌਮਨਵੈਲਥ ਦੇਸ਼ਾਂ ਵਿੱਚ ਰਿਮੈਂਬਰੈਂਸ ਡੇਅ ਮਨਾਇਆ ਗਿਆ। ਪਹਿਲੀ ਸੰਸਾਰ ਜੰਗ ਤੋਂ ਲੈ ਕੇ ਹੁਣ ਤੱਕ, ਆਪੋ ਆਪਣੇ ਦੇਸ਼ਾਂ ਦੀ ਸਰਹੱਦਾਂ ਦੀ ਰਾਖੀ ਕਰਦਿਆਂ ਅਤੇ ਫੌਜੀ ਮਿਸ਼ਨਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫੌਜੀਆਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਰੀਤ ਨੂੰ ਇੰਗਲੈਂਡ ਦੇ ਉਸ ਵੇਲੇ ਦੇ ਸ਼ਾਸਕ ਕਿੰਗ ਜੌਰਜ-ਪੰਚਮ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕਈ ਨੌਨ-ਕੌਮਨਵੈਲਥ ਦੇਸ਼ਾਂ ਵਿੱਚ ਇਹ ਦਿਨ ਵੌਰ ਮੈਮੋਰੀਅਲ ਡੇਅ ਵਜੋਂ ਮਨਾਇਆ ਜਾਂਦਾ ਹੈ। ਐੱਮਪੀ ਜੌਰਜ ਚਾਹਲ, ਮਨਿਸਟਰ ਜਸਰਾਜ ਸਿੰਘ ਹੱਲਣ, ਟਰਾਂਸਪੋਰਟ ਮਨਿਸਟਰ ਰਾਜਨ ਸਾਹਨੀ ਤੇ ਕੌਂਸਲਰ ਰਾਜ ਧਾਲੀਵਾਲ ਨੇ ਸ਼ਹਿਰ ਦੇ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।