ਕੋਟਕਪੂਰਾ, 12 ਨਵੰਬਰ 2021– ਰਾਸ਼ਟਰੀ ਪੱਛੜਾ ਵਰਗ (ਓਬੀਸੀ) ਮੋਰਚਾ ਦਿੱਲੀ ਦੇ ਸੱਦੇ ਤਹਿਤ ਰਾਸ਼ਟਰੀ ਪਿੱਛੜਾ ਵਰਗ (ਓਬੀਸੀ) ਮੋਰਚਾ ਇਕਾਈ ਜਿਲਾ ਫਰੀਦਕੋਟ ਵੱਲੋਂ ਬਲਾਕ ਪ੍ਰਧਾਨ ਪਵਨ ਸਿੰਘ ਬਾਵਾ ਪ੍ਰਧਾਨਗੀ ਹੇਠ ਮੰਗਾਂ ਸਬੰਧੀ ਉਪ ਮੰਡਲ ਮੈਜਿਸਟੇ੍ਰਟ ਵਰਿੰਦਰ ਸਿੰਘ ਨੂੰ ਮੈਮੋਰੰਡਮ ਸੋਂਪਿਆ ਗਿਆ। ਇਸ ਸਬੰਧੀ ਬਸੰਤ ਕੁਮਾਰ ਪ੍ਰਜਾਪਤੀ, ਲਕਸ਼ਮਣ ਸਿੰਘ ਸ਼ਾਕਿਆ, ਜਗਦੇਵ ਸਿੰਘ ਰਾਮਗੜੀਆ, ਸਤਿਆਭਾਨ ਰਾਮਗੜੀਆ, ਗੁਰਦੀਪ ਸਿੰਘ ਬਾਵਾ, ਤੇਜਾ ਸਿੰਘ, ਪੱਪੀ, ਚੁੰਨੀ ਲਾਲ, ਗੁਰਸੇਵਕ ਸਿੰਘ ਬਰਾੜ, ਮਨਜੀਤ ਸਿੰਘ, ਗੁਰਿੰਦਰ ਸਿੰਘ ਸ਼ਾਕਿਆ ਅਤੇ ਟਿੰਕੂ ਕਮਾਰ ਆਦਿ ਨੇ ਦੱਸਿਆ ਕਿ ਈਵੀ ਦੇ ਨਾਲ ਲੱਗੀ ਪੇਪਰ ਟਰੇਲ ਮਸ਼ੀਨ ’ਚੋਂ ਨਿਕਲਣ ਵਾਲੀਆਂ ਪਰਚੀਆਂ ਦਾ 100 ਫੀਸਦੀ ਮਿਲਾ ਕਰਨ ਜਾਂ ਫਿਰ ਬੈਲਟ ਪੇਪਰ ਤੋਂ ਵੋਟ ਕਰਾਉਣ ਅਤੇ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਵਾਪਸ ਲੈਣ ਸਮੇਤ ਕੇਂਦਰ ਦੀ ਮੋਦੀ ਸਰਕਾਰ ਓਬੀਸੀ ਸਮਾਜ ਦੀ ਜਨਗਣਨਾ ਨਾ ਕਰਵਾ ਕੇ ਓਬੀਸੀ ਸਮਾਜ ਨਾਲ ਅਨਿਆ ਕਰ ਰਹੀ ਹੈ ।ਜਦੋਂ ਕਿ ਇਸ ਤਰਾਂ ਕਰਨ ਨਾਲ ਨਾ ਤਾਂ ਸਰਕਾਰ ਉੱਪਰ ਕੋਈ ਵਾਧੂ ਖਰਚਾ ਪੈਣਾ ਹੈ ਅਤੇ ਨਾ ਹੀ ਵਾਧੂ ਸਟਾਫ ਦੀ ਲੋੜ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਿਸਾਨਾ ਦੇ ਪੂਰੀ ਤਰਾਂ ਵਿਰੋਧ ਵਿੱਚ ਹਨ ਤੇ ਇਸ ਨਾਲ ਕਿਸਾਨ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੋ ਜਾਵੇਗਾ। ਉਨਾਂ ਆਖਿਆ ਕਿ ਓਬੀਸੀ ਸਮਾਜ ਨਾਲ ਹੋ ਰਹੀ ਧੱਕੇਸ਼ਾਹੀ ਉੱਪਰ ਠੱਲ ਪਾਈ ਜਾਵੇ ਨਹੀਂ ਤਾਂ ਓਬੀਸੀ ਸਮਾਜ ਪੰਜਾਬ ਭਰ ਵਿੱਚ ਵੱਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਵੇਗਾ। ਉਨਾ ਕਿਹਾ ਕਿ ਦੇਸ਼ ਭਰ ਵਿੱਚ ਓਬੀਸੀ ਸਮਾਜ ਦੀਆਂ ਮੰਗਾਂ ਦੇ ਸਬੰਧ ਵਿੱਚ ਰਾਸ਼ਟਰੀ ਪਿਛੜਾ ਵਰਗ ਮੋਰਚਾ ਵੱਲੋਂ ਚਰਨਬੱਧ ਤਰੀਕੇ ਨਾਲ ਧਰਨੇ/ਪ੍ਰਦਰਸ਼ਨ ਚੱਲ ਰਹੇ ਹਨ। ਇਸ ਮੌਕੇ ਉਨਾਂ ਕਿਸਾਨਾਂ ਲਈ ਬਣਾਏ ਤਿੰਨੇ ਕਾਲੇ ਕਨੂੰਨਾਂ ਨੂੰ ਰੱਦ ਕਰਨ ਦੀ ਵੀ ਮੰਗ ਕਰਦਿਆਂ ਈ.ਵੀ.ਅੱੈਮ. ਦੁਆਰਾ ਵੋਟਾਂ ਨੂੰ ਬੰਦ ਕਰਨ ਲਈ ਆਖਿਆ। ਉਨਾਂ ਦੱਸਿਆ ਕਿ ਜਾਤੀ ਜਨਗਨਣਾ ਨਾ ਹੋਣ ਕਾਰਨ ਨੂੰ ਓਬੀਸੀ ਸਮਾਜ ਦੀ ਗਿਣਤੀ ਦਾ ਕੋਈ ਪਤਾ ਨਹੀਂ ਲੱਗ ਰਿਹਾ, ਜਿਸ ਕਾਰਨ ਅਦਾਲਤ ਵਿੱਚ ਓਬੀਸੀ ਸਮਾਜ ਦੀ ਹਿੱਸੇਦਾਰੀ ਦਾ ਕੇਸ ਵੀ ਨਹੀਂ ਕਰ ਸਕਦੇ।