ਅੰਦੋਲਨ ਦੇਸ਼ ਭਰ ਵਿੱਚ ਅੱਗੇ ਵਧ ਰਿਹਾ ਯੂ.ਪੀ, ਪੰਜਾਬ-ਹਰਿਆਣੇ ਦੇ ਰਾਹ ਤੁਰਿਆ ਰਾਜਸਥਾਨ, ਮਹਾਂਰਾਸ਼ਟਰ ਆਦਿ ਸੂਬਿਆਂ ਵਿੱਚ ਵੀ ਅੰਦੋਲਨ ਤੇਜ
ਸਿੰਘੁ ਬਾਰਡਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਦੇ ਹੱਲ ਲਈ ਠੋਸ ਖੇਤੀ ਕਾਨੂੰਨ ਰੱਦ ਕਰਨ ਵਾਲਾ ਪ੍ਰਸਤਾਵ ਲਿਆਵੇ, ਜਿਸ ਨਾਲ ਗੱਲਬਾਤ ਵਿੱਚੋਂ ਨਤੀਜਾ ਨਿੱਕਲੇ। ਅਸੀਂ ਗੱਲਬਾਤ ਲਈ ਸਦਾ ਤਿਆਰ ਹਾਂ ਪਰ ਕੇਂਦਰ ਦੀ ਨੀਤ ਤੇ ਨੀਤੀ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਅੰਦੋਲਨ ਨੂੰ ਬਦਨਾਮ ਕਰਨ ਦੀ ਹੈ। ਇਸ ਕਿਸਮ ਦੇ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਹਿੱਸਾ ਕਨੂੰਨਾਂ ਦੇ ਹੱਕ ਵਿੱਚ ਖੜ੍ਹਾ ਹੈ। ਸਰਕਾਰ ਘੋਲ ਨੂੰ ਲਮਕਾਅ ਕੇ ਕਿਸਾਨ ਆਗੂਆਂ ਉਤੇ ਦਬਾਅ ਬਣਾਉਣਾ ਚਾਹੁੰਦੀ ਹੈ, ਪਰ ਹੁਣ ਯੂ.ਪੀ. ਦੇ ਕਿਸਾਨ ਪੰਜਾਬ-ਹਰਿਆਣੇ ਦੇ ਰਾਹ ਪੈ ਚੁੱਕੇ ਹਨ। ਰਾਜਸਥਾਨ ਅਤੇ ਮਹਾਂਰਾਸ਼ਟਰ ਤੱਕ ਦੇ ਕਿਸਾਨ ਕਾਫਲੇ ਬੰਨ੍ਹ ਕੇ ਦਿੱਲੀ ਲਈ ਚਾਲੇ ਪਾ ਰਹੇ ਹਨ।25 ਦਸੰਬਰ ਨੂੰ ਪੰਜਾਬ ਵਿੱਚੋਂ ਵੱਡਾ ਜੱਥਾ ਦਿੱਲੀ ਵੱਲ ਰਵਾਨਾ ਹੋਵੇਗਾ। ਹਜਾਰਾਂ ਟਰੈਕਟਰ-ਟਰਾਲੀਆਂ ਦਾ ਕਾਫਲਾ 27 ਦਸੰਬਰ ਨੂੰ ਦਿੱਲੀ ਪਹੁੰਚੇਗਾ। ਆਗੂਆਂ ਨੇ ਸੱਦਾ ਦਿੱਤਾ ਹੈ ਕਿ ਅੰਬਾਨੀ-ਅਡਾਨੀਆਂ ਦੇ ਉਤਪਾਦਾਂ ਦਾ ਬਾਈਕਾਟ ਹੋਰ ਤੇਜ ਕੀਤਾ ਜਾਵੇ ਤਾਂ ਜੋ ਸਰਕਾਰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇ। ਪਿੰਡਾਂ ਵਿੱਚ ਲਾਮਬੰਦੀ ਵਰਕਰਾਂ ਵੱਲੋਂ ਲਾਮਬੰਦੀ ਹੋਰ ਤੇਜ਼ ਕੀਤੀ ਜਾ ਰਹੀ ਹੈ। 22 ਤੋਂ 27 ਦਸੰਬਰ ਤੱਕ ਸ਼ਹੀਦੀ ਦਿਹਾੜੇ ਮਨਾਉਣ ਦਾ ਸੱਦਾ। 27 ਦਸੰਬਰ ਨੂੰ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਪੂਰੇ ਪੰਜਾਬ ਵਿੱਚ ਜੋਰਦਾਰ ਢੰਗ ਨਾਲ ਮਨਾਇਆ ਜਾਵੇਗਾ। ਇਸ ਮੋਰਚੇ ਨੂੰ ਦਿਆਲ ਸਿੰਘ ਰਣਜੀਤ ਸਿੰਘ ਇਕਬਾਲ ਸਿੰਘ ਸਤਨਾਮ ਸਿੰਘ ਹਰਜਿੰਦਰ ਸਿੰਘ ਮਨਜੀਤ ਸਿੰਘ ਮੁਖਤਿਆਰ ਸਿੰਘ ਮੇਜਰ ਸਿੰਘ ਦਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ।