ਚੰਡੀਗੜ੍ਹ, 17 ਜੂਨ 2020 – ਇੱਕ ਵਾਰ ਫਿਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ 9 ਸਾਲਾਂ ਬਾਅਦ ਸਿਲਵਰ ਸਕਰੀਨ ‘ਤੇ ਨਜ਼ਰ ਆਵੇਗੀ। ਫਿਲਮ ਦਾ ਨਾਂਅ ਹੈ ‘ਪਾਣੀ ਵਿੱਚ ਮਧਾਣੀ’ ਅਤੇ ਗਿਪੀ ਗਰੇਵਾਲ ਵੱਲੋਂ ਇਸ ਫਿਲਮ ਦਾ ਫਸਟ ਲੁਕ ਸ਼ੇਅਰ ਕੀਤਾ ਗਿਆ। ਇਸ ਫਿਲਮ ਦੀ ਕਹਾਣੀ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਨਰੇਸ਼ ਨੇ ਇਸ ਤੋਂ ਪਹਿਲਾਂ ਕਈ ਪੰਜਾਬੀ ਕਾਮੇਡੀ ਫ਼ਿਲਮਾਂ ਦੀ ਕਹਾਣੀ ਤੇ ਡਾਇਲਾਗ ਲਿਖੇ ਹਨ।
ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਨੇ ਹੁਣ ਤੱਕ ਸਿਰਫ ‘ਮੇਲ ਕਰਾਦੇ ਰੱਬਾ’ ਅਤੇ ਜਿੰਨੇ ਮੇਰਾ ਦਿਲ ਲੁਟਿਆ’ 2 ਫ਼ਿਲਮ ਹੀ ਇਕੱਠਿਆਂ ਕੀਤੀਆਂ ਸਨ। ਹੁਣ ਉਨ੍ਹਾਂ ਦੀ ਤੀਜੀ ਫਿਲਮ ਦੱਸ ‘ਪਾਣੀ ਵਿੱਚ ਮਧਾਣੀ’ ਸਾਲ 2021 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋੋਏਗੀ।