ਕੈਲਗਰੀ, 28 ਅਕਤੂਬਰ 2021 : ਕੈਲਗਰੀ ਦੇ ਫੌਰੈਸਟ ਲੌਨ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਜਸਰਾਜ ਸਿੰਘ ਹੱਲਣ ਨੇ ਬੁੱਧਵਾਰ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ‘ਚ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ।
ਇਸ ਮੌਕੇ ਜਸਰਾਜ ਸਿੰਘ ਹੱਲਣ ਨੇ ਇਕ ਵਾਰ ਫੇਰ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਸ਼ੁਕਰਗਜਾਰ ਹਾਂ ਕਿ ਮੇਰੇ ਕੰਮ ਨੂੰ ਦੇਖਦਿਆਂ ਮੁੜ ਸੇਵਾ ਦਾ ਮੌਕਾ ਦਿੱਤਾ।
ਇਸ ਖ਼ਾਸ ਪ੍ਰੋਗਰਾਮ ‘ਚ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਦੇ ਉੱਘੇ ਕਾਰੋਬਾਰੀ ਅਮਰਪ੍ਰੀਤ ਸਿੰਘ ਬੈਂਸ, ਸਾਬਕਾ ਪ੍ਰਧਾਨ ਰਣਬੀਰ ਸਿੰਘ ਪੁਆਰ, ਚੇਅਰਮੈਨ ਹਰਜੀਤ ਸਿੰਘ ਸਰੋਆ, ਨਮਜੀਤ ਰੰਧਾਵਾ, ਗੁਰਲਾਲ ਸਿੰਘ ਮਾਣੂਕੇ, ਰਣਧੀਰ ਬਾਸੀ, ਸ਼ਿੰਧਾ ਸਹੋਤਾ, ਪਰਮਵੀਰ ਸਿੰਘ ਬਾਠ, ਬਲਜੀਤ ਬੱਲੀ, ਹਰਮਨ, ਟਿੰਕਾ ਸੰਧੂ, ਰੰਮੀ ਬਰਾੜ, ਧਰੁਵ ਸ਼ਰਮਾ, ਅੰਮ੍ਰਿਤ ਹੇਅਰ, ਹਰਭਜਨ ਸਿੰਘ ਢਿੱਲੋਂ, ਕੈਲਗਰੀ ਮਲਟੀਕਲਚਰਲ ਸੀਨੀਅਰਜ਼ ਐਸੋਸੀਏਸ਼ਨ ਅਲਬਰਟਾ ਦੇ ਪ੍ਰਧਾਨ ਸਰਫਰਾਜ਼ ਸ਼ਾਹ ਤੇ ਕਮਲਜੀਤ ਬੁੱਟਰ ਹਾਜ਼ਰ ਹੋਏ।