ਚੰਡੀਗੜ੍ਹ, 28 ਅਕਤੂਬਰ 2021- ਟਿਕਰੀ ਬਾਰਡਰ ਤੇ ਤੇਜ਼ ਰਫਤਾਰ ਟਰੱਕ ਨਾਲ ਹੋਏ ਹਾਦਸੇ ਚ ਮਿ੍ਤਕ ਤਿੰਨ ਕਿਸਾਨ ਔਰਤਾਂ ਦੀ ਹੋਈ ਮੌਤ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਿ੍ਤਕ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਜ਼ਖਮੀ ਹੋਈਆਂ ਔਰਤਾਂ ਦਾ ਪੰਜਾਬ ਸਰਕਾਰ ਵਲੋਂ ਮੁਫਤ ਇਲਾਜ਼ ਕਰਵਾਉਣ ਦਾ ਵੀ ਐਲਾਨ ਕੀਤਾ ਹੈ।