ਲੰਡਨ, ਮਈ -ਇੰਗਲੈਂਡ ਵਿਚ ਸਿਹਤ ਅਧਿਕਾਰੀਆਂ ਨੇ ਇਕ ਨਵੀਂ ਐਾਟੀਬਾਡੀ ਜਾਂਚ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਪਹਿਲਾਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸੀ ਜਾਂ ਨਹੀਂ ਪਬਲਿਕ ਹੈਲਥ ਇੰਗਲੈਂਡ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਦਵਾਈ ਕੰਪਨੀ ਰੋਸ਼ੇ ਵਲੋਂ ਵਿਕਸਿਤ ਕੀਤੀ ਇਹ ਜਾਂਚ ਬਹੁਤ ਹੀ ਸਾਕਾਰਾਤਮਕ ਉਪਲੱਬਧੀ ਹੈ ਇਸ ਵਿਚ ਖੂਨ ਦੀ ਜਾਂਚ ਕਰਕੇ ਐਾਟੀਬਾਡੀ ਦੇ ਰਾਹੀਂ ਇਹ ਦੇਖਿਆ ਜਾਂਦਾ ਹੈ ਕਿ ਕੀ ਵਿਅਕਤੀ ਪਹਿਲਾਂ ਕਦੇ ਵਾਇਰਸ ਨਾਲ ਇਨਫੈਕਟਿਡ ਸੀ ਤੇ ਹੁਣ ਉਸ ਵਿਚ ਇਸ ਨਾਲ ਲੜਨ ਦੀ ਕੁਝ ਸਮਰਥਾ ਹੋ ਸਕਦੀ ਹੈ ਇੰਗਲੈਂਡ ਦੇ ਸਹਿਤ ਵਿਭਾਗ ਨੇ ਕਿਹਾ ਹੈ ਕਿ ਜੇ ਕੋਈ ਕੋਵਿਡ 19 ਤੋਂ ਪ੍ਰਭਾਵਿਤ ਹੋਵੇਗਾ ਤਾਂ ਇਹ 100 ਫੀਸਦੀ ਸਹੀ ਨਤੀਜਾ ਮਿਲਦਾ ਹੈ, ਜੇ ਕੋਈ ਕੋਵਿਡ 19 ਤੋਂ ਪ੍ਰਭਾਵਿਤ ਨਹੀਂ ਹੁੰਦਾ ਤਾਂ ਇਸ ਦਾ ਨਤੀਜਾ 99.8 ਫ਼ੀਸਦੀ ਸਹੀ ਹੁੰਦਾ ਹੈ ਇਸ ਦਾ ਮਤਲਬ 1000 ‘ਚੋਂ ਸਿਰਫ ਦੋ ਲੋਕਾਂ ਦਾ ਨਤੀਜਾ ਗਲਤ ਆ ਸਕਦਾ ਹੈ ਕਿ ਉਸ ਨੂੰ ਪਹਿਲਾਂ ਕੋਰੋਨਾ ਸੀ ਜਾਂ ਨਹੀਂ ਯੂ ਕੇ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਅਜੇਹੇ ਐਾਟੀਬਾਡੀ ਟੈਸਟ ਲਈ 16 ਮਿਲੀਅਨ ਪੌਾਡ ਦਾ ਖ਼ਰਚਾ ਕੀਤਾ ਸੀ, ਜੋ ਬਾਅਦ ‘ਚ ਅਸਰਦਾਇਕ ਸਾਬਤ ਨਹੀਂ ਹੋਈ | ਬਿ੍ਟੇਨ ਕੋਰੋਨਾ ਵਾਇਰਸ ਜਾਂਚ ਪ੍ਰੋਗਰਾਮ ਦੇ ਰਾਸ਼ਟਰੀ ਸੰਯੋਜਕ ਪ੍ਰੋਫੈਸਰ ਜਾਨ ਨਿਊਟਨ ਨੇ ਕਿਹਾ ਕਿ ਇਹ ਬਹੁਤ ਹੀ ਸਾਕਾਰਾਤਮਕ ਉਪਲੱਬਧੀ ਹੈ ਕਿਉਂਕਿ ਅਜਿਹੀ ਐਾਟੀਬਾਡੀ ਜਾਂਚ ਪਹਿਲਾਂ ਦੇ ਇਨਫੈਕਸ਼ਨ ਦਾ ਪਤਾ ਲਾਉਣ ਦੇ ਲਈ ਬਹੁਤ ਭਰੋਸੇਯੋਗ ਹੈ, ਪਰ ਇਹ ਟੈਸਟ ਭਵਿੱਖ ਦੇ ਬਚਾਅ ਨੂੰ ਸਾਬਤ ਨਹੀਂ ਕਰਦਾ